02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਛੋਟੀਆਂ ਮੌਸਮੀ ਤਬਦੀਲੀਆਂ ਹੀ ਪੌਣ ਪਾਣੀ ਸੰਕਟ ਨਹੀਂ-ਪ੍ਰੋ. ਬਰਾੜ ਖੇਤੀ ਵਿਰਾਸਤ ਮਿਸ਼ਨ ਨੇ ‘ਲੂ ਦੇ ਕਹਿਰ’ ਬਾਰੇ ਵਖਿਆਨ ਕਰਵਾਇਆ

ਅਜੀਤ ਡੈਸਕ 13-07-2026
ਜੈਤੋ, 12 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਕੁਦਰਤੀ ਖੇਤੀ, ਵਾਤਾਵਰਨ ਅਤੇ ਸਿਹਤ ਦੇ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਹੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਵਲੋਂ ਵੱਧ ਰਹੀ ਗਰਮੀ ਅਤੇ ਇਸ ਦੇ ਖੇਤੀ, ਵਾਤਾਵਰਨ ਅਤੇ ਮਨੁੱਖੀ ਜੀਵਨ ’ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਲੋਕ ਚੇਤਨਾ ਵਿਖਿਆਨ ਕਿਸਾਨ ਭਵਨ ਦੇ ਡਾ. ਅਮਰ ਸਿੰਘ ਅਜ਼ਾਦ ਹਾਲ ਵਿਚ ਕਰਵਾਇਆ ਗਿਆ। ਖੇਤੀ ਵਿਰਾਸਤ ਮਿਸ਼ਨ ਦੇ ਮੀਡੀਆ ਅਤੇ ਪ੍ਰਕਾਸ਼ਨ ਵਿਭਾਗ ਦੇ ਮੁੱਖ ਸੰਪਾਦਕ ਹਰਮੇਲ ਪ੍ਰੀਤ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਸਾਲ ਗਰਮੀ ਪਿਛਲੇ ਰਿਕਾਰਡ ਤੋੜ ਰਹੀ ਹੈ। ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਇਸ ਬਾਰੇ ਆਲਮੀਂ ਪੱਧਰ ’ਤੇ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਸਮੇਂ-ਸਮੇਂ ਤੇ ਵਾਤਾਵਰਨ ਅਤੇ ਸਿਹਤ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਮੁਖਾਬਿਤ ਹੁੰਦਾ ਆਇਆ ਹੈ ਤੇ ਇਸ ਵਿਖਿਆਨ ਵੀ ਓਸੇ ਲੜੀ ਵਿਚ ਹੈ। ਪ੍ਰੋਗਰਾਮ ਦੇ ਮੁੱਖ ਵਕਤਾ ਉੱਘੇ ਭੂਗੋਲ ਅਤੇ ਜਲਵਾਯੂ ਮਾਹਿਰ ਪ੍ਰੋ. ਸ਼ੁਭ ਪ੍ਰੇਮ ਬਰਾੜ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਬਾਰੇ ਇਲੈਕਟ੍ਰਾਨਿਕ ਮੀਡਿਆ ਰਾਹੀਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਸੌਕੇ ਵੱਧ ਰਹੇ ਹਨ, ਗਲੇਸ਼ੀਅਰ ਪਿਘਲ ਜਾਵੇਗਾ, ਸਮੁੰਦਰ ਦਾ ਪਾਣੀ ਚੜ੍ਹ ਆਵੇਗਾ, ਧਰਤੀ ਤਹਿਸ-ਨਹਿਸ ਹੋ ਜਾਵੇਗੀ ਇਹ ਸਭ ਵਧਾ ਚੜ੍ਹਾ ਕੇ ਕੀਤਾ ਦਾ ਰਿਹਾ ਪ੍ਰਚਾਰ ਹੈ। ਉਨ੍ਹਾਂ ਦੱਸਿਆ ਕਿ ਜਲਵਾਯੂ ਅਤੇ ਮੌਸਮ ਵਿਚ ਬਹੁਤ ਅੰਤਰ ਹੈ। ਮੌਸਮੀ ਬਦਲਾਅ ਹੀ ਜਲਵਾਯੂ ਪਰਿਵਰਤਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਨੂੰ ਮੌਸਮਾਂ ਅਤੇ ਕੁਦਰਤ ਦੇ ਅਨੁਸਾਰ ਢਾਲਣਾਂ ਸਿੱਖਣਾ ਚਾਹੀਦਾ ਹੈ। ਸਾਬਕਾ ਜ਼ਿਲ੍ਹਾ ਜੰਗਲਾਤ ਅਫ਼ਸਰ ਅਤੇ ਉੱਦਮ ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ ਨੇ ਕਿਹਾ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੈ। ਇਹ ਆਕਸੀਜਨ ਸਾਨੂੰ ਰੁੱਖਾਂ ਤੋਂ ਮਿਲਦੀ ਹੈ। ਉਨ੍ਹਾਂ ਕਿਸਾਨਾਂ ਨੂੰ ਆਰਥਿਕ ਅਤੇ ਸਿਹਤ ਲਾਭ ਦੇਣ ਵਾਲੇ ਪੌਦੇ ਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਔਸ਼ਧੀ ਪੌਦਿਆਂ ਦੀ ਵੱਖ-ਵੱਖ ਰੋਗਾਂ ’ਚ ਵਰਤੋਂ ਸੰਬੰਧੀ ਵੀ ਜਾਣਕਾਰੀ ਵੀ ਦਿੱਤੀ। ਜੈਤੋ ਦੇ ਉਪ-ਮੰਡਲ ਮੈਜਿਸਟ੍ਰੈਟ ਵਿਕਰਮਜੀਤ ਬਾਂਸਲ ਨੇ ਕਿਹਾ ਕਿ ਵਾਤਾਵਰਨ ਨੂੰ ਸਾਂਵਾ ਰੱਖਣ ਵਿਚ ਸਾਡੀਆਂ ਰੋਜ਼ਮਰਾਂ ਦੀਆਂ ਕੋਸ਼ਿਸ਼ਾਂ ਅਤੇ ਚੋਕਸੀਆਂ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਰੋਕਣ ਤੇ ਵੀ ਜ਼ੋਰ ਦਿੱਤਾ। ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਅਜਿਹੇ ਵਿਖਿਆਨਾਂ ਦਾ ਸਿਲਸਿਲਾ ਅੱਗੇ ਵੀ ਜਾਰੀ ਰੱਖੇਗਾ। ਮਿਸ਼ਨ ਦੇ ਜਨਰਲ ਸਕੱਤਰ ਕਰਨ ਸਿੰਘ ਭੁੱਟੀਵਾਲਾ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਸੌਰਭ ਸੈਨੀ ਨੇ ਹਾਜ਼ਰੀਨ ਨਾਲ ਵਾਤਾਵਰਨ ਸੰਬੰਧੀ ਸੰਵਾਦ ਰਚਾਇਆ।
ਪਿਛਲੀ ਖ਼ਬਰ ਐਸ.ਆਈ.ਆਰ. ਵਿਸ਼ੇਸ਼ ਕੈਂਪ ਦੇ ਦੂਜੇ ਦਿਨ ਵੀ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਗਲੀ ਖ਼ਬਰ ਸੁਰਜੀਤ ਕੌਰ ਧਾਲੀਵਾਲ ਦੀ ਅੰਤਿਮ ਅਰਦਾਸ ’ਚ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।