02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਐਸ.ਆਈ.ਆਰ. ਵਿਸ਼ੇਸ਼ ਕੈਂਪ ਦੇ ਦੂਜੇ ਦਿਨ ਵੀ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ

ਅਜੀਤ ਡੈਸਕ 13-07-2026
ਪੰਜਗਰਾਈਂ ਕਲਾਂ, 12 ਜੁਲਾਈ (ਸੁਖਮੰਦਰ ਸਿੰਘ ਬਰਾੜ)- ਚੋਣ ਕਮਿਸ਼ਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਲਗਾਏ ਗਏ ਦੋ ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪ ਦੂਜੇ ਦਿਨ ਵੀ ਲੋਕਾਂ ਭਾਰੀ ਉਤਸ਼ਾਹ ਨਾਲ਼ ਭਾਗ ਲਿਆ। ‘ਅਜੀਤ’ ਵਲੋਂ ਵੱਖ-ਵੱਖ ਪੋਲਿੰਗ ਬੂਥਾਂ ਦੇ ਬੀ.ਐਲ.ਓ. ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੋਕਾਂ ਵਲੋਂ ਇਸ ਵਿਸ਼ੇਸ਼ ਸੁਧਾਈ ਕੈਂਪ ਵਿਚ ਭਾਗ ਲੈ ਕੇ ਆਪਣੀਆਂ ਵੋਟਾਂ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪੰਜਗਰਾਈਂ ਕਲਾਂ ਦੇ ਬੂਥ ਨੰ. 12 ਦੇ ਬੀ.ਐਲ.ਓ. ਜਸਵਿੰਦਰ ਸਿੰਘ ਅਤੇ ਬੂਥ ਨੰ. 11 ਦੀ ਬੀ.ਐਲ.ਓ. ਅਨੁ ਬਾਲਾ ਅਤੇ ਸ਼ਿੰਦਰਪਾਲ ਕੱਕੜ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੇ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਪ੍ਰੰਤੂ ਜੋ ਵੋਟਰ ਉਨ੍ਹਾਂ ਦਿਨਾਂ ’ਚ ਘਰਾਂ ਵਿਚ ਮੌਜੂਦ ਨਹੀਂ ਸਨ ਉਨ੍ਹਾਂ ਵਲੋਂ ਇਸ ਵਿਸ਼ੇਸ਼ ਕੈਂਪ ’ਚ ਭਾਗ ਲੈ ਕੇ ਆਪਣਾ ਫਰਜ਼ ਨਿਭਾਇਆ ਗਿਆ।
ਪਿਛਲੀ ਖ਼ਬਰ ਮਦਨ ਲਾਲ ਗੋਇਲ ਨੇ ਆਪਣੇ ਜਨਮ ਦਿਨ ’ਤੇ ਸਕੂਲਾਂ ਦੇ ਸਟਾਫ਼ ਨੂੰ ਪਾਰਟੀ ਦਿੱਤੀ ਅਗਲੀ ਖ਼ਬਰ ਛੋਟੀਆਂ ਮੌਸਮੀ ਤਬਦੀਲੀਆਂ ਹੀ ਪੌਣ ਪਾਣੀ ਸੰਕਟ ਨਹੀਂ-ਪ੍ਰੋ. ਬਰਾੜ ਖੇਤੀ ਵਿਰਾਸਤ ਮਿਸ਼ਨ ਨੇ ‘ਲੂ ਦੇ ਕਹਿਰ’ ਬਾਰੇ ਵਖਿਆਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।