04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਿਸਾਨ ਜਥੇਬੰਦੀਆਂ ਨੇ ਮੋਟਰਸਾਈਕਲ ਮਾਰਚ ਕਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 17-07-2026

ਫ਼ਰੀਦਕੋਟ, 16 ਜੁਲਾਈ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਦੇਸ਼ ਬਚਾਓ ਮੋਰਚਾ ਦੇ ਸੱਦੇ ’ਤੇ ਭਾਰਤ ਅਮਰੀਕਾ ਡੀਲ (ਮੁਕਤ ਵਪਾਰ ਸਮਝੌਤਾ) ਰੱਦ ਕਰਵਾਉਣ ਲਈ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਜਥੇਬੰਦੀ ਵਲੋਂ ਮੋਟਰ ਸਾਈਕਲ ਮਾਰਚ ਕਰਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਨਾਂਅ ਤਹਿਸੀਲਦਾਰ ਨੂੰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਆਗੂਆਂ ਮਾ. ਸੂਰਜਭਾਨ ਮੀਤ ਪ੍ਰਧਾਨ ਪੰਜਾਬ, ਮਾ. ਦਰਸ਼ਨ ਸਿੰਘ ਸੂਬਾ ਕਮੇਂਟੀ ਮੈਂਬਰ, ਬਲਦੇਵ ਸਿੰਘ ਸਹਾਇਕ ਸਕੱਤਰ ਪੰਜਾਬ ਨੇ ਭਾਰਤ ਅਮਰੀਕਾ ਡੀਲ (ਮੁਕਤ ਵਪਾਰ ਸਮਝੌਤਾ) ਦੀਆਂ ਮਾਰੂ ਨੀਤੀਆਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਮਰੀਕਾ ਸਰਕਾਰ ਆਪਣੇ ਖੇਤੀ ਉਤਪਾਦਕਾਂ ਨੂੰ ਵੱਧ ਸਬਸਿਟੀਆਂ ਦਿੰਦੀ ਹੈ ਜਿਸ ਕਰਕੇ ਖੇਤੀ ਵਸਤੂਆਂ ਸਸਤੀਆਂ ਪੈਦਾ ਕਰਦੇ ਹਨ ਇਨ੍ਹਾਂ ਵਸਤੂਆਂ ਨੂੰ ਭਾਰਤ ਦੀ ਮੰਡੀ ਵਿਚ ਵੇਚਿਆ ਜਾਵੇਗਾ। ਜਿਵੇਂ ਕਿ ਜੀ.ਐਮ.ਓ ਬੀਜ, ਉਤਪਾਦਕ ਫ਼ਸਲਾਂ, ਡੇਅਰੀ, ਮੱਛੀ ਪਾਲਕ, ਬਾਗਬਾਨੀ, ਸੁੱਕੇ ਮੇਵੇ, ਫਲ, ਮੀਟ, ਸਬਜ਼ੀਆਂ ਸਸਤੇ ਰੇਟਾਂ ਦਿੱਤੀਆਂ ਜਾਣਗੀਆਂ। ਭਾਰਤ ਸਰਕਾਰ ਵਲੋਂ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ। ਜਿਸ ਨਾਲ ਸਾਡਾ ਖੇਤੀ ਸੈਕਟਰ ਤਬਾਹ ਹੋ ਜਾਵੇਗਾ ਤੇ ਛੋਟਾ ਕਿਸਾਨ, ਛੋਟਾ ਵਪਾਰੀ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਇਨ੍ਹਾਂ ਦੁਆਰਾ ਤਿਆਰ ਦੁੱਧ, ਡੇਅਰੀ ਤੋਂ ਤਿਆਰ ਵਸਤੂਆਂ, ਬਾਗਬਾਨੀ, ਮੱਖੀ ਪਾਲਕ, ਸੁੱਕੇ ਮੇਵੇ, ਮੀਟ, ਸਬਜ਼ੀਆਂ ਅਮਰੀਕਾ ਮੁਕਤ ਵਪਾਰ ਅੱਗੇ ਟਿੱਕ ਨਹੀਂ ਸਕਣਗੀਆਂ। ਪਹਿਲਾਂ ਹਰ ਵਸਤੂਆਂ ਟਰਾਇਲ ਦੇ ਤੌਰ ’ਤੇ ਸਸਤੀਆਂ ਦਿੱਤੀਆਂ ਜਾਣਗੀਆਂ, ਫਿਰ ਆਪਣੇ ਮਾਲਜ਼ ਰਾਹੀਂ ਮਹਿੰਗੀਆਂ ਵੇਚੀਆਂ ਜਾਣਗੀਆਂ। ਜੇਕਰ ਭਾਰਤ ਸਰਕਾਰ ਇਹ ਸਮਝੌਤਾ ਰੱਦ ਨਹੀਂ ਕਰਦੀ ਤਾਂ 21-07-2026 ਨੂੰ ਦਿੱਲੀ ਕਿਸਾਨ ਘਾਟ ਵਿਖੇ ਕੀਤੀ ਜਾ ਰਹੀ ਮਹਾਂਪੰਚਾਇਤ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਯਕੀਨੀ ਬਣਾਈ ਜਾਵੇ। ਆਗੂਆਂ ਨੇ ਮਨਰੇਗਾ ਮਜ਼ਦੂਰਾਂ ’ਤੇ ਖੰਨੇ ਵਿਖੇ ਪੰਜਾਬ ਸਰਕਾਰ ਦੀ ਸਹਿ ਕੀਤੇ ਪੁਲਿਸ ਲਾਠੀ ਚਾਰਜ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਵੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰੇ। ਜਥੇਬੰਦੀ ਨੇ ਇਹ ਮੰਗ ਕੀਤੀ ਕਿ ਪਿੰਡ ਸੁੱਖਣ ਵਾਲਾ ਅਤੇ ਨਵਾਂ ਕਿਲ੍ਹਾ ਦੇ ਮਰੇ ਹੋਏ ਕਿਸਾਨਾਂ ਅਤੇ ਆਮ ਕਿਸਾਨਾਂ ’ਤੇ ਨਹਿਰੀ ਵਿਭਾਗ ਵਲੋਂ ਬਿਨਾਂ ਪੜਤਾਲ ਕੀਤੇ ਮੋਘੇ ਤੋੜਨ ਵਾਲੇ ਪਰਚੇ ਰੱਦ ਕਰਕੇ ਪੀੜਤ ਕਿਸਾਨਾਂ ਨੂੰ ਸਰਕਾਰ ਇਨਸਾਫ਼ ਦੇਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ, ਜਿਲ਼੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਾਲਸਾ, ਜ਼ਿਲ੍ਹਾ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਜ਼ਿਲ੍ਹਾ ਪ੍ਰਚਾਰ ਸਕੱਤਰ ਸਵਰਨਜੀਤ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ, ਇਕਾਈ ਪ੍ਰਧਾਨ ਹਰਪ੍ਰੀਤ ਸਿੰਘ, ਇਕਾਈ ਮੀਤ ਪ੍ਰਧਾਨ ਹੁਸ਼ਿਆਰ ਸਿੰਘ, ਕਾਰਜਕਾਰੀ ਮੈਂਬਰ ਪ੍ਰੀਤਮ ਸਿੰਘ, ਮੀਤ ਪ੍ਰਧਾਨ ਸੁਖਜੀਤ ਸਿੰਘ ਰਾਜਾ, ਕਾਰਜਕਾਰੀ ਮੈਂਬਰ ਬਾਬਾ ਅਜੀਤ ਸਿੰਘ, ਜ਼ਿਲ੍ਹਾ ਖਜ਼ਾਨਚੀ ਮਾਸਟਰ ਸੁਖਦੇਵ ਸਿੰਘ, ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਕ੍ਰਾਂਤੀਕਾਰੀ, ਅਮਰੀਕ ਸਿੰਘ ਸਕੱਤਰ, ਰਣਦੀਪ ਸਿੰਘ ਰਾਣਾ, ਹਰਦੀਪ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਸਵਰਨਜੀਤ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਬਲਵੰਤ ਸਿੰਘ, ਜਸਕਰਨ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕਾਂਗਰਸ ਸੋਸ਼ਲ ਮੀਡੀਆ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਅਗਲੀ ਖ਼ਬਰ ਮੌਨਸੂਨ ਇਜਲਾਸ ਤੋਂ ਪਹਿਲਾਂ ਕਾਂਗਰਸ ਵਲੋਂ ਸੋਨੀਆ ਗਾਂਧੀ ਦੀ ਅਗਵਾਈ ਹੇਠ ਰਣਨੀਤਕ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।