02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੇਲਵੇ ਪੁਲਿਸ ਨੇ ਜੈਤੋ ਦੇ ਸਟੇਸ਼ਨ ’ਤੇ ਪਾਸਕੋ ਆਪ੍ਰੇਸ਼ਨ ਸੰਬੰਧੀ ਹਫ਼ਤਾਵਾਰ ਚੈਕਿੰਗ

ਅਜੀਤ ਡੈਸਕ 01-08-2026

ਜੈਤੋ, 31 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਜਸਵੀਰ ਸਿੰਘ ਐਸ.ਆਈ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ ਫ਼ਰੀਦਕੋਟ ਦੀ ਅਗਵਾਈ ਵਿਚ ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਤੇ ਪੁਲਿਸ ਪਾਰਟੀ ਵਲੋਂ ਰੇਲਵੇ ਸਟੇਸ਼ਨ ਜੈਤੋ ਦੇ ਸਾਈਕਲ ਸਟੈਂਡ, ਟਿਕਟ ਖਿੜਕੀ, ਰੇਲਵੇ ਲਾਈਨਾਂ ਦੀ ਪਾਸਕੋ ਅਪ੍ਰੇਸ਼ਨ ਸਬੰਧੀ ਹਫ਼ਤਾ ਵਾਰੀ ਚੈਕਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਹਲਾਤਾਂ ਮੁਤਾਬਿਕ ਹੋ ਰਹੀਆਂ ਵਾਰਦਾਤਾਂ ਸਬੰਧੀ ਬਚਣ ਲਈ ਜਾਗਰੂਕ ਕੀਤਾ ਗਿਆ। ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਸਵਾਰੀਆਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਵਿਸਥਾਰਪੂਰਕ ਚਾਨਣਾ ਪਾਇਆ ਅਤੇ ਸ਼ੱਕੀ ਵਿਅਕਤੀਆਂ ਤੋਂ ਸੁਚੇਤ ਰਹਿਣ ਲਈ ਪ੍ਰੇਰਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਜਾਪਦਾ ਹੈ ਤਾਂ ਤੁਰੰਤ ਰੇਲਵੇ ਪੁਲਿਸ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਕਿ ਅਣਸੁਖਾਵੀ ਘਟਨਾ ਵਾਪਰਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਕਈ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਦੇ ਏ.ਐਸ.ਆਈ. ਹਰਜੀਤ ਸਿੰਘ ਤੇ ਪੁਲਿਸ ਮੁਲਾਜ਼ਮ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਸਫ਼ਾਈ ਸੇਵਕਾਂ ’ਤੇ ਕੀਤੇ ਅਤਿਆਚਾਰ ਦਾ ਖਮਿਆਜ਼ਾ ‘ਆਪ’ ਨੂੰ ਭੁਗਤਣਾ ਪਵੇਗਾ-ਬੇਅੰਤ ਬੁਰਜ ਅਗਲੀ ਖ਼ਬਰ ਫ੍ਰੀਡਮ ਫਾਈਟਰਜ਼ ਡੀਪੈਂਡੇਨਟਸ ਐਸੋਸੀਏਸ਼ਨ ਨੇ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।