02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 01-08-2026
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ (ਹਰਮਹਿੰਦਰ ਪਾਲ)-ਸੰਤ ਨਿਰੰਕਾਰੀ ਸਤਿਸੰਗ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ 33ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 82 ਸ਼ਰਧਾਲੂਆਂ ਨੇ ਖ਼ੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ। ਕੈਂਪ ਦਾ ਉਦਘਾਟਨ ਐੱਨ.ਐੱਸ. ਗਿੱਲ ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਅਤੇ ਧਰਮਪਾਲ ਟੱਕਰ ਜ਼ੋਨਲ ਇੰਚਾਰਜ ਜ਼ੋਨ ਸ੍ਰੀ ਗੰਗਾਨਗਰ ਵਲੋਂ ਕੀਤਾ ਗਿਆ। ਕਿਰਪਾਲ ਸਿੰਘ ਸੰਯੋਜਕ ਮੁਕਤਸਰ ਨੇ ਸਾਰੇ ਆਏ ਹੋਏ ਮਹਿਮਾਨਾਂ ਤੇ ਖ਼ੂਨਦਾਨੀਆਂ ਨੂੰ ਜੀ ਆਇਆ ਨੂੰ ਕਿਹਾ। ਖੇਤਰੀ ਸੰਚਾਲਕ ਰਜਿੰਦਰ ਅਰੋੜਾ ਨੇ ਸਾਰੇ ਆਏ ਹੋਏ ਸੰਤਾਂ ਮਹਾਪੁਰਸ਼ਾਂ, ਮਹਿਮਾਨਾਂ ਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਧਰਮਪਤਨੀ ਨਗਿੰਦਰ ਕੌਰ ਅਤੇ ਸ਼ਹਿਰ ਦੀਆਂ ਹੋਰ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਨਿਖੇਧੀ-ਡੋਡ, ਭੋਲੂਵਾਲਾ ਅਗਲੀ ਖ਼ਬਰ ਗੁਰੂ ਪੂਰਨਿਮਾ ਮੌਕੇ ਭਾਜਪਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਮੰਦਰ ਵਿਖੇ ਕੀਤੀ ਦੀਪਮਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।