30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵੈਸਟ ਪੁਆਇੰਟ ਸਕੂਲ ਵਿਖੇ ਸਾਇੰਸ ਮੇਲਾ ਕਰਵਾਇਆ <br/>

ਅਜੀਤ ਡੈਸਕ 02-03-2026

ਕੋਟਕਪੂਰਾ, 1 ਮਾਰਚ (ਮੇਘਰਾਜ)-ਸਥਾਨਕ ਵੈਸਟ ਪੁਆਇੰਟ ਸਕੂਲ ਵਿਖੇ ਯੂਰੇਕਾ ਸਾਇੰਸ ਮੇਲਾ ਕਰਵਾਇਆ ਗਿਆ ਜਿਸ 'ਚ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦੀ ਚਮਕ ਵਿਖਾਈ | ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨਾ ਤੇ ਜਮਾਤੀ ਸਿੱਖਿਆ ਨੂੰ ਪ੍ਰਯੋਗਾਤਮਕ ਜੀਵਨ ਨਾਲ ਜੜਨਾ ਸੀ¢ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਡਾ. ਸੁਦਰਸ਼ਨ ਮੈਨੀ ਨੇ ਕੀਤਾ ¢ ਮੇਲੇ 'ਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ 80 ਤੋਂ ਵੱਧ ਪ੍ਰੋਜੈਕਟ ਪੇਸ਼ ਕੀਤੇ¢ ਜਿਨ੍ਹਾਂ 'ਚ ਵਾਤਾਵਰਨ ਸੰਰੱਖਣ, ਰੋਬੋਟਿਕਸ, ਨਵੀਨੀਕਰਨਯੋਗ ਊਰਜਾ, ਅੰਤਰਿਕਸ਼ ਅਨੁਸੰਧਾਨ ਤੇ ਸਿਹਤ ਵਿਗਿਆਨ ਵਰਗੇ ਵਿਸ਼ੇ ਸ਼ਾਮਿਲ ਸਨ¢ ਸੂਰਜੀ ਊਰਜਾ ਨਾਲ ਚਲਣ ਵਾਲੀਆਂ ਗੱਡੀਆਂ, ਵਰਖਾ ਜਲ ਸੰਗ੍ਰਹਿ ਪ੍ਰਣਾਲੀ, ਸਮਾਰਟ ਸਿੰਜਾਈ ਤਕਨੀਕਾਂ ਤੇ ਵਾਤਾਵਰਨ-ਮਿਤਰ ਕਚਰਾ ਪ੍ਰਬੰਧਨ ਮਾਡਲ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ¢ ਸਕੂਲ ਪਿ੍ੰਸੀਪਲ ਹਰਲੀਨ ਨਕਈ ਤੇ ਡਾਇਰੈਕਟਰ ਹਿੰਮਤ ਸਿੰਘ ਨਕਈ ਨੇ ਵਿਦਿਆਰਥੀਆਂ ਤੇ ਸਾਇੰਸ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ 40 ਮੁਕਤਿਆਂ ਦੀ ਯਾਦ 'ਚ ਬਣਾਏ ਮੁਕਤ-ਏ-ਮੀਨਾਰ ਪਾਰਕ ਦੀ ਹਾਲਤ ਤਰਸਯੋਗ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਛੱਡ ਕੇ ਕਈ ਪਰਿਵਾਰ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।