ਸ੍ਰੀ ਮੁਕਤਸਰ ਸਾਹਿਬ, 1 ਮਾਰਚ (ਰਣਜੀਤ ਸਿੰਘ ਢਿੱਲੋਂ)-ਇਸ ਖ਼ੇਤਰ 'ਚ ਮਾਂ ਬੋਲੀ, ਕਲਾ, ਤਰਕਸ਼ੀਲਤਾ ਤੇ ਸਾਹਿਤ ਸੱਭਿਆਚਾਰ ਦੇ ਪ੍ਰਚਾਰ ਪਾਸਾਰ ਲਈ ਮੋਹਰੀ ਰੋਲ ਨਿਭਾਅ ਰਹੇ ਕਲਮਕਾਰ ਰਾਮ ਸਵਰਨ ਲੱਖੇਵਾਲੀ ਆਕਾਸ਼ਵਾਣੀ ਜਲੰਧਰ 'ਤੇ ਇਕ ਵਾਰਤਾ ਰਾਹੀਂ ਸਰੋਤਿਆਂ ਦੇ ਰੂਬਰੂ ਹੋਣਗੇ | ਇਹ ਜਾਣਕਾਰੀ ਦਿੰਦਿਆਂ ਲੋਕ ਸਾਹਿਤ ਸਭਾ ਦੇ ਬੁਲਾਰੇ ਕੇ. ਸੀ. ਰੁਪਾਣਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਦਾਰੇ ਆਕਾਸ਼ਵਾਣੀ ਜਲੰਧਰ ਤੋਂ ਮਿਲੇ ਸੱਦੇ ਅਨੁਸਾਰ ਉਹ ਕੱਲ੍ਹ 3 ਮਾਰਚ ਨੂੰ ਸ਼ੋਸ਼ਲ ਮੀਡੀਆ ਦਾ ਖੁਸ਼ੀ ਤੇ ਪ੍ਰਭਾਵ ਵਿਸ਼ੇ 'ਤੇ ਆਪਣੇ ਵਿਚਾਰ ਇਕ ਵਾਰਤਾ ਦੇ ਰੂਪ ਵਿਚ ਪੇਸ਼ ਕਰਨਗੇ | ਇਹ ਵਾਰਤਾ ਰਿਕਾਰਡਿੰਗ ਉਪਰੰਤ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੀ ਜਾਵੇਗੀ |