01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ

ਅਜੀਤ ਡੈਸਕ 19-05-2026
ਐੱਸ. ਏ. ਐੱਸ. ਨਗਰ, 18 ਮਈ (ਕਪਿਲ ਵਧਵਾ)-ਬਲੌਂਗੀ ਖੇਤਰ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਅਭੀ ਵਜੋਂ ਹੋਈ ਹੈ | ਇਸ ਸੰਬੰਧ 'ਚ ਥਾਣਾ ਬਲੌਂਗੀ ਦੀ ਪੁਲਿਸ ਨੇ 3 ਮੁਲਜ਼ਮਾਂ ਨੂੰ ਨਾਮਜ਼ਦ ਕਰਦਿਆਂ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਅਭੀ ਦਾ ਆਪਣੇ ਹੀ ਇਕ ਜਾਣਕਾਰ ਨੌਜਵਾਨ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਦੋਵਾਂ ਧਿਰਾਂ ਵਿਚਾਲੇ ਇਹ ਝਗੜਾ ਇੰਨਾ ਵਧ ਗਿਆ ਕਿ ਦੋਵੇਂ ਪਾਸਿਆਂ ਨੇ ਆਪੋ-ਆਪਣੇ ਸਾਥੀਆਂ ਨੂੰ ਇਕੱਠਾ ਕਰ ਲਿਆ ਅਤੇ ਇਕ-ਦੂਜੇ ਨੂੰ ਹਿਸਾਬ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ | ਐਤਵਾਰ ਸ਼ਾਮ ਦੋਵੇਂ ਧਿਰਾਂ ਬਲੌਂਗੀ ਮੰਡੀ ਨੇੜੇ ਇਕ ਗਲੀ ਵਿਚ ਆਹਮੇ-ਸਾਹਮਣੇ ਹੋ ਗਈਆਂ, ਜਿਥੇ ਕਿ ਪਹਿਲਾਂ ਤਿੱਖੀ ਬਹਿਸ ਹੋਈ, ਜਿਸ ਕਾਰਨ ਝਗੜੇ ਦੌਰਾਨ ਇਕ ਮੁਲਜ਼ਮ ਨੇ ਅਭੀ ਦੀ ਵੱਖੀ ਵਿਚ ਚਾਕੂ ਮਾਰ ਦਿੱਤਾ ਤੇ ਉਸ ਦੀ ਮੌਤ ਹੋ ਗਈ | ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ |

ਪਿਛਲੀ ਖ਼ਬਰ ਆਰ.ਟੀ.ਆਈ. ਦੇ ਘੇਰੇ 'ਚ ਨਹੀਂ ਆਉਂਦਾ ਬੀ.ਸੀ.ਸੀ.ਆਈ.-ਕੇਂਦਰੀ ਸੂਚਨਾ ਕਮਿਸ਼ਨ ਅਗਲੀ ਖ਼ਬਰ ਕਿਸਾਨਾਂ ਦੇ ਸੰਘਰਸ਼ ਦਰਮਿਆਨ ਸਰਕਾਰ ਵਲੋਂ ਗੰਨੇ ਦੀ 142 ਕਰੋੜ ਦੀ ਅਦਾਇਗੀ ਨੂੰ ਪ੍ਰਵਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।