01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਿਸਾਨਾਂ ਦੇ ਸੰਘਰਸ਼ ਦਰਮਿਆਨ ਸਰਕਾਰ ਵਲੋਂ ਗੰਨੇ ਦੀ 142 ਕਰੋੜ ਦੀ ਅਦਾਇਗੀ ਨੂੰ ਪ੍ਰਵਾਨਗੀ

ਅਜੀਤ ਡੈਸਕ 19-05-2026

ਜਲੰਧਰ, 18 ਮਈ (ਜਸਪਾਲ ਸਿੰਘ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਗੰਨੇ ਦੀ ਅਦਾਇਗੀ ਸੰਬੰਧੀ ਪ੍ਰਾਜੈਕਟ ਅਫਸਰ (ਗੰਨਾ) ਜਲੰਧਰ ਦੇ ਦਫਤਰ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੇ ਦਰਮਿਆਨ ਪੰਜਾਬ ਸਰਕਾਰ ਵਲੋਂ ਅੱਜ ਕਿਸਾਨਾਂ ਨੂੰ ਗੰਨੇ ਦੀ 142 ਕਰੋੜ ਰੁਪਏ ਦੀ ਅਦਾਇਗੀ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਗਈ | ਇਸ ਦੀ ਪੁਸ਼ਟੀ ਕਰਦਿਆਂ ਪ੍ਰਾਜੈਕਟ ਅਫਸਰ 'ਕੇਨ' ਡਾ. ਮਨਧੀਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਉਕਤ ਰਾਸ਼ੀ ਦੀ ਪ੍ਰਵਾਨਗੀ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਹੈ ਤੇ ਜਲਦ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ | ਇਸ ਦੌਰਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਇਸ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ | ਇਸ ਮੌਕੇ ਧਰਨੇ 'ਚ ਰਣਜੀਤ ਸਿੰਘ ਬਾਜਵਾ, ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਕੁਰਾਲਾ, ਓਾਕਾਰ ਸਿੰਘ ਦੇਵੀਦਾਸ, ਗੁਰਪ੍ਰੀਤ ਸਿੰਘ ਸੰਧੂ, ਮਹਿਤਾਬ ਸਿੰਘ ਹੁੰਦਲ, ਪਰਮਿੰਦਰ ਸਿੰਘ ਸਮਰਾ, ਰਣਜੀਤ ਸਿੰਘ ਗਿੱਦੜਪਿੰਡੀ, ਬਲਦੇਵ ਸਿੰਘ ਚੰਨਣਵਿੰਡੀ, ਰਣਜੀਤ ਸਿੰਘ ਰਾਏਪੁਰ ਸਰਕਲ ਪ੍ਰਧਾਨ, ਮਨਪ੍ਰੀਤ ਸਿੰਘ ਲੱਡਾ ਟਰਕਿਆਣਾ, ਭੁਪਿੰਦਰ ਸਿੰਘ ਘੋਗਰਾ, ਪਰਗਨ ਸਿੰਘ ਬਾਬੂ, ਅਮਰੀਕ ਤੱਲਾ, ਚਰਨਜੀਤ ਹਰਸੀ ਪਿੰਡ, ਅਮਰਜੀਤ ਹਰਸੀ ਪਿੰਡ, ਕਰਤਾਰ ਸਿੰਘ ਬਸਤੀ, ਬੱਬੂ ਕੁਰਾਲਾ, ਚੰਦਨ ਮੂਨਕਾ, ਹੰਨੀ ਦੇਵੀਦਾਸ, ਜਰਨੈਲ ਸਿੰਘ ਨਰਿਆਲ, ਸੁਖਪਾਲ ਲਾਲੋਵਾਲ, ਹੈਪੀ ਬਾਘਾ, ਸਰਬਜੀਤ ਸਿੰਘ ਕਾਲਕਟ, ਚਰਨਜੀਤ ਸਿੰਘ ਬਾਜਵਾ, ਕੁਲਵੀਰ ਸਿੰਘ ਜੌੜਾ, ਬਾਵਾ ਰਾਜਪੁਰ, ਸਾਬੀ ਸੈਣੀ, ਰਾਜਪਾਲ ਸਿੰਘ ਮਾਂਗਟ, ਬਬਲੀ ਡੱਲਾ, ਸ਼ਮਾ ਸਨੌਰਾ, ਸੁਖਜਿੰਦਰ ਸਿੰਘ ਖੱਖ, ਜਗਤਾਰ ਸਿੰਘ ਖੱਖ, ਗੁਰਦੀਪ ਸਿੰਘ ਦਰਗਹੇੜੀ, ਸੁਰਿੰਦਰ ਸਿੰਘ ਬੱਸੀ ਜਲਾਲ, ਜਸਪਾਲ ਸਿੰਘ ਡੱਲਾ, ਬੱਬੂ ਲਿੱਟਰ, ਗੋਲੂ ਮਿਆਣੀ, ਭਾਗੂ ਕੰਧਾਲੀ ਤੇ ਚੰਨੀ ਕੰਧਾਲੀ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ ਅਗਲੀ ਖ਼ਬਰ ਲੁਧਿਆਣਾ ਦੇ 3 ਵੱਡੇ ਨਿੱਜੀ ਸਕੂਲਾਂ ਨੂੰ ਬੰਬ ਧਮਾਕਿਆਂ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।