01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਮਰੀਕਾ 'ਚ ਏਅਰ ਸ਼ੋਅ ਦੌਰਾਨ ਆਪਸ 'ਚ ਟਕਰਾਏ 2 ਜਹਾਜ਼ <br/>

ਅਜੀਤ ਡੈਸਕ 19-05-2026

ਬੋਇਸ, 18 ਮਈ (ਏਜੰਸੀਆਂ)-ਪੱਛਮੀ ਆਇਡਾਹੋ ਵਿਚ ਮਾਊਾਟੇਨ ਹੋਮ ਏਅਰ ਫੋਰਸ ਬੇਸ 'ਤੇ ਇਕ ਹਵਾਈ ਪ੍ਰਦਰਸ਼ਨ (ਏਅਰ ਸ਼ੋਅ) ਦੌਰਾਨ ਬੀਤੇ ਦਿਨ ਜਲ ਸੈਨਾ ਦੇ ਦੋ ਲੜਾਕੂ ਜਹਾਜ਼ਾਂ ਦੇ ਆਪਸ ਵਿਚ ਟਕਰਾਉਣ ਅਤੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਚਾਲਕ ਦਲ ਦੇ ਚਾਰੇ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ¢ ਯੂ.ਐੱਸ. ਪੈਸੀਫਿਕ ਫਲੀਟ ਦੇ ਨੇਵਲ ਏਅਰ ਫੋਰਸਿਜ਼ ਦੀ ਬੁਲਾਰਨ ਕਮਾਂਡਰ ਅਮੇਲੀਆ ਉਮਾਯਾਮ ਨੇ ਦੱਸਿਆ ਕਿ ਇਸ ਟੱਕਰ ਵਿਚ ਵਾਸ਼ਿੰਗਟਨ ਦੇ ਵਿ੍ਹਡਬੇ ਆਈਲੈਂਡ ਵਿਚ ਸਥਿਤ ਇਲੈਕਟ੍ਰਾਨਿਕ ਅਟੈਕ ਸਕੁਐਡਰਨ 129 ਦੇ ਯੂ.ਐੱਸ. ਨੇਵੀ ਦੇ ਦੋ 51-187 ਗ੍ਰੋਲਰ ਜਹਾਜ਼ ਸ਼ਾਮਿਲ ਸਨ | ਉਮਾਯਾਮ ਨੇ ਇਕ ਬਿਆਨ ਵਿਚ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਜਹਾਜ਼ ਹਵਾਈ ਪ੍ਰਦਰਸ਼ਨ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਦੋਵਾਂ ਜਹਾਜ਼ਾਂ ਦੇ ਚਾਲਕ ਦਲ ਦੇ ਚਾਰ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ¢ ਬੇਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਦੇ ਮੈਂਬਰਾਂ ਦੀ ਹਾਲਤ ਸਥਿਰ ਹੈ¢

ਪਿਛਲੀ ਖ਼ਬਰ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਵੱਖ ਹੋਣ ਤੋਂ ਬਾਅਦ ਜਸਟਿਸ ਮਨੋਜ ਜੈਨ ਕਰਨਗੇ ਸ਼ਰਾਬ ਘੁਟਾਲਾ ਮਾਮਲੇ ਦੀ ਸੁਣਵਾਈ ਅਗਲੀ ਖ਼ਬਰ ਆਰ.ਟੀ.ਆਈ. ਦੇ ਘੇਰੇ 'ਚ ਨਹੀਂ ਆਉਂਦਾ ਬੀ.ਸੀ.ਸੀ.ਆਈ.-ਕੇਂਦਰੀ ਸੂਚਨਾ ਕਮਿਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।