01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਵੱਖ ਹੋਣ ਤੋਂ ਬਾਅਦ ਜਸਟਿਸ ਮਨੋਜ ਜੈਨ ਕਰਨਗੇ ਸ਼ਰਾਬ ਘੁਟਾਲਾ ਮਾਮਲੇ ਦੀ ਸੁਣਵਾਈ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਜਗਤਾਰ ਸਿੰਘ)-ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਸੀ.ਬੀ.ਆਈ. ਮਾਮਲੇ ਵਿਚ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਨੂੰ ਦੋਸ਼ ਮੁਕਤ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਸੀ.ਬੀ.ਆਈ. ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਨਵੀਂ ਬੈਚ ਗਠਿਤ ਕੀਤੀ ਹੈ ਯਾਨੀ ਸ਼ਰਾਬ ਘੁਟਾਲੇ ਦਾ ਕੇਸ ਜਸਟਿਸ ਸਵਰਨ ਕਾਂਤਾ ਸ਼ਰਮਾ ਤੋਂ ਬਾਅਦ ਨਵੀਂ ਬੈਂਚ ਨੂੰ ਤਬਦੀਲ ਕੀਤਾ ਗਿਆ ਹੈ¢ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਸਮੇਤ 6 ਆਪ ਆਗੂਆਂ ਦੇ ਖ਼ਿਲਾਫ਼ ਅਪਰਾਧਿਕ ਤੌਹੀਨ ਦੀ ਕਾਰਵਾਈ ਸ਼ੁਰੂ ਕਰਨ ਦੇ ਬਾਅਦ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਖ਼ੁਦ ਨੂੰ ਇਸ ਮਾਮਲੇ ਤੋਂ ਅਲੱਗ ਕਰ ਲਿਆ ਸੀ¢ ਹੁਣ ਸ਼ਰਾਬ ਘੁਟਾਲਾ ਕੇਸ ਦੀ ਸੁਣਵਾਈ ਜਸਟਿਸ ਮਨੋਜ ਜੈਨ ਕਰਨਗੇ¢ ਜਦਕਿ ਅਪਰਾਧਿਕ ਤੌਹੀਨ ਮਾਮਲੇ ਦੀ ਸੁਣਵਾਈ ਜਸਟਿਸ ਨਵੀਨ ਚਾਵਲਾ ਅਤੇ ਰਵਿੰਦਰ ਡੁਡੇਜਾ ਦੀ ਬੈਂਚ ਵਲੋਂ ਕੀਤੀ ਜਾਵੇਗੀ¢ ਦਿੱਲੀ ਹਾਈ ਕੋਰਟ ਵਿਚ ਮੰਗਲਵਾਰ ਨੂੰ ਇਕ ਪਾਸੇ ਸ਼ਰਾਬ ਘੁਟਾਲ਼ਾ ਮਾਮਲੇ ਦੀ ਸੁਣਵਾਈ ਸ਼ੁਰੂ ਹੋਏਗੀ ਤਾਂ ਦੂਜੇ ਪਾਸੇ ਤੌਹੀਨ ਮਾਮਲੇ ਦੀ ਵੀ ਸ਼ੁਰੂਆਤ ਹੋਏਗੀ¢ ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਦੇ ਸਾਹਮਣੇ ਇਸ ਮਾਮਲੇ ਨੂੰ ਸੂਚੀਬੱਧ ਕੀਤਾ ਗਿਆ ਹੈ ¢

ਪਿਛਲੀ ਖ਼ਬਰ ਐਨ. ਆਈ. ਏ. ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਖਿਲਾਫ਼ ਦੋਸ਼ ਪੱਤਰ ਦਾਇਰ ਅਗਲੀ ਖ਼ਬਰ ਅਮਰੀਕਾ 'ਚ ਏਅਰ ਸ਼ੋਅ ਦੌਰਾਨ ਆਪਸ 'ਚ ਟਕਰਾਏ 2 ਜਹਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।