01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਐਨ. ਆਈ. ਏ. ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਖਿਲਾਫ਼ ਦੋਸ਼ ਪੱਤਰ ਦਾਇਰ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਏਜੰਸੀ)-ਕੌਮੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਇਕ ਅਜਿਹੇ ਵਿਅਕਤੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ, ਜਿਸ 'ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਕਰਨ ਅਤੇ ਜਾਅਲੀ ਯਾਤਰਾ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਦੇਸ਼ ਤੋਂ ਭੱਜਣ 'ਚ ਮਦਦ ਕਰਨ ਦਾ ਦੋਸ਼ ਹੈ | ਇਥੇ ਪਟਿਆਲਾ ਹਾਊਸ ਅਦਾਲਤ ਸਥਿਤ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ 'ਚ ਦਾਖ਼ਲ ਛੇਵੇਂ ਦੋਸ਼ ਪੱਤਰ 'ਚ ਇਸ ਅੱਤਵਾਦ ਵਿਰੋਧੀ ਏਜੰਸੀ ਨੇ ਅਰਜੀਤ ਕੁਮਾਰ ਉਰਫ਼ ਅਜੀਤ ਨੂੰ ਇਸ ਮਾਮਲੇ 'ਚ 23ਵੇਂ ਦੋਸ਼ੀ ਦੇ ਤੌਰ 'ਤੇ ਨਾਮਜ਼ਦ ਕੀਤਾ ਹੈ | ਇਹ ਮਾਮਲਾ ਲਾਰੈਂਸ ਬਿਸ਼ਨੋਈ ਗੈਂਗ ਅਤੇ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਵਲੋਂ ਭਾਰਤ 'ਚ ਅੱਤਵਾਦ ਫੈਲਾਉਣ ਦੀ ਸਾਜਿਸ਼ ਨਾਲ ਜੁੜਿਆ ਹੈ | ਐਨ. ਆਈ. ਏ. ਅਨੁਸਾਰ ਕੁਮਾਰ ਉਨ੍ਹਾਂ 20 ਦੋਸ਼ੀਆਂ 'ਚ ਸ਼ਾਮਿਲ ਹੈ, ਜੋ ਫਿਲਹਾਲ ਗਿ੍ਫ਼ਤਾਰ ਹਨ, ਜਦਕਿ 3 ਹੋਰ ਫਰਾਰ ਹਨ |

ਪਿਛਲੀ ਖ਼ਬਰ ਅਮਰੀਕੀ ਪਾਬੰਦੀਆਂ 'ਚ ਛੋਟ ਮਿਲੇ ਜਾਂ ਨਾ ਮਿਲੇ, ਰੂਸੀ ਤੇਲ ਖ਼ਰੀਦਣਾ ਜਾਰੀ ਰੱਖੇਗਾ ਭਾਰਤ-ਅਧਿਕਾਰੀ ਅਗਲੀ ਖ਼ਬਰ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਵੱਖ ਹੋਣ ਤੋਂ ਬਾਅਦ ਜਸਟਿਸ ਮਨੋਜ ਜੈਨ ਕਰਨਗੇ ਸ਼ਰਾਬ ਘੁਟਾਲਾ ਮਾਮਲੇ ਦੀ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।