31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਮਰੀਕੀ ਪਾਬੰਦੀਆਂ 'ਚ ਛੋਟ ਮਿਲੇ ਜਾਂ ਨਾ ਮਿਲੇ, ਰੂਸੀ ਤੇਲ ਖ਼ਰੀਦਣਾ ਜਾਰੀ ਰੱਖੇਗਾ ਭਾਰਤ-ਅਧਿਕਾਰੀ

ਅਜੀਤ ਡੈਸਕ 19-05-2026
ਨਵੀਂ ਦਿੱਲੀ, 18 ਮਈ (ਏਜੰਸੀ)-ਪੈਟਰੋਲੀਅਮ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਮਰੀਕੀ ਪਾਬੰਦੀਆਂ 'ਚ ਛੋਟ ਮਿਲੇ ਜਾਂ ਨਾ ਮਿਲੇ ਰੂਸੀ ਤੇਲ ਖਰੀਦਦਾ ਰਿਹਾ ਹੈ ਅਤੇ ਅੱਗੇ ਤੋਂ ਵੀ ਵਪਾਰਕ ਫਾਇਦੇ ਅਤੇ ਊਰਜਾ ਸੁਰੱਖਿਆ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ ਅਜਿਹਾ ਕਰਦਾ ਰਹੇਗਾ | ਪੈਟਰੋਲੀਅਮ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਮੀਡੀਆ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਕਿਹਾ ਕਿ ਰੂਸ 'ਤੇ ਅਮਰੀਕੀ ਛੋਟ ਬਾਰੇ ਉਹ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਣਗੇ ਕਿ ਅਸੀਂ ਪਹਿਲਾਂ ਵੀ ਰੂਸ ਤੋਂ ਖਰੀਦਦਾਰੀ ਕਰਦੇ ਰਹੇ ਹਾਂ, ਛੋਟ ਤੋਂ ਪਹਿਲਾਂ ਵੀ ਕਰਦੇ ਸੀ, ਛੋਟ ਦੌਰਾਨ ਵੀ ਅਤੇ ਹੁਣ ਵੀ ਕਰਦੇ ਹਾਂ | ਸ਼ਰਮਾ ਨੇ ਕਿਹਾ ਕਿ ਭਾਰਤ ਦੇ ਕੱਚੇ ਤੇਲ ਦੀ ਸੋਰਸਿੰਗ ਦੇ ਫ਼ੈਸਲੇ ਮੁੱਖ ਤੌਰ 'ਤੇ ਵਪਾਰਕ ਗੱਲਾਂ ਅਤੇ ਲੋੜੀਂਦੀ ਸਪਲਾਈ ਦੀ ਉਲਬਧਤਾ ਨਾਲ ਤੈਅ ਹੁੰਦੇ ਹਨ | ਉਨ੍ਹਾਂ ਕਿਹਾ ਕਿ ਖਰੀਦਦਾਰੀ ਕਰਨ ਦਾ ਫ਼ੈਸਲਾ ਸਾਡੇ ਲਈ ਮੂਲ ਰੂਪ ਨਾਲ ਵਪਾਰਕ ਸਮਝ 'ਤੇ ਨਿਰਭਰ ਕਰਦਾ ਹੈ ਤੇ ਨਾਲ ਇਹ ਵੀ ਕਿਹਾ ਕਿ ਕੱਚੇ ਤੇਲ ਦੀ ਸਪਲਾਈ ਦੀ ਕੋਈ ਕਮੀ ਨਹੀਂ ਹੈ ਤੇ ਲੰਬੇ ਸਮੇਂ ਦੇ ਸਮਝੌਤਿਆਂ ਜ਼ਰੀਏ ਲੋੜੀਂਦੀ ਮਾਤਰਾ 'ਚ ਸਪਲਾਈ ਪੱਕੀ ਕਰ ਲਈ ਗਈ ਹੈ |

ਪਿਛਲੀ ਖ਼ਬਰ ਸੜਕ 'ਤੇ ਨਮਾਜ਼ ਨਹੀਂ ਪੜ੍ਹਨ ਦਿੱਤੀ ਜਾਵੇਗੀ-ਯੋਗੀ ਆਦਿੱਤਿਆਨਾਥ <br/> ਅਗਲੀ ਖ਼ਬਰ ਐਨ. ਆਈ. ਏ. ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਖਿਲਾਫ਼ ਦੋਸ਼ ਪੱਤਰ ਦਾਇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।