31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੜਕ 'ਤੇ ਨਮਾਜ਼ ਨਹੀਂ ਪੜ੍ਹਨ ਦਿੱਤੀ ਜਾਵੇਗੀ-ਯੋਗੀ ਆਦਿੱਤਿਆਨਾਥ <br/>

ਅਜੀਤ ਡੈਸਕ 19-05-2026

ਲਖਨਊ, 18 ਮਈ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸੜਕਾਂ 'ਤੇ ਨਮਾਜ਼ ਅਦਾ ਕਰਨ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਅਤੇ ਸੁਝਾਅ ਦਿੱਤਾ ਕਿ ਅਜਿਹੇ ਧਾਰਮਿਕ ਅਭਿਆਸ ਸ਼ਿਫਟਾਂ ਵਿਚ ਜਾਂ ਨਿਰਧਾਰਤ ਪੂਜਾ ਸਥਾਨਾਂ ਦੀ ਵਰਤੋਂ ਕਰਕੇ ਕੀਤੇ ਜਾਣੇ ਚਾਹੀਦੇ ਹਨ | ਅੱਜ ਇੱਥੇ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਯੋਗੀ ਆਦਿੱਤਿਆਨਾਥ ਨੇ ਜ਼ੋਰ ਦੇ ਕੇ ਕਿਹਾ ਕਿ ਨਮਾਜ਼ ਅਦਾ ਕਰਨ ਜਾਂ ਕਿਸੇ ਵੀ ਧਾਰਮਿਕ ਸਮਾਗਮ ਲਈ ਆਵਾਜਾਈ ਨੂੰ ਰੋਕਣ ਦੀ ਉਨ੍ਹਾਂ ਦੀ ਸਰਕਾਰ ਵਲੋਂ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਖਰਕਾਰ ਸੜਕਾਂ ਆਉਣ-ਜਾਣ ਲਈ ਹਨ, ਕਿਸੇ ਨੂੰ ਸੜਕ ਰੋਕਣ ਦਾ ਕੀ ਹੱਕ ਹੈ? ਉਨ੍ਹਾਂ ਨੂੰ ਆਪਣੇ ਨਿਰਧਾਰਤ ਪੂਜਾ ਸਥਾਨਾਂ 'ਤੇ ਜਾਣ ਅਤੇ ਪ੍ਰਾਰਥਨਾ ਕਰਨ ਦੀ ਪੂਰੀ ਆਗਿਆ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਪਿਆਰ ਨਾਲ ਮੰਨ ਜਾਵੋਗੇ ਤਾਂ ਠੀਕ ਹੈ ਨਹੀਂ ਤਾਂ ਦੂਸਰਾ ਢੰਗ ਅਪਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਨਮਾਜ਼ ਪੜ੍ਹਨਾ ਚਾਹੁੰਦੇ ਹੋ, ਤਾਂ ਇਕ ਨਿਰਧਾਰਤ ਸਥਾਨ 'ਤੇ ਪੜੋ¢ ਜੇਕਰ ਇਕੱਠ ਵੱਡਾ ਹੈ, ਤਾਂ ਆਪਣੀਆਂ ਨਮਾਜ਼ਾਂ ਸ਼ਿਫਟਾਂ ਵਿਚ ਪੜ੍ਹੋ¢ ਅਸੀਂ ਨਮਾਜ਼ਾਂ ਨੂੰ ਨਹੀਂ ਰੋਕਾਂਗੇ ਪਰ ਅਸੀਂ ਸੜਕਾਂ 'ਤੇ ਹਫੜਾ-ਦਫੜੀ ਨਹੀਂ ਹੋਣ ਦੇਵਾਂਗੇ¢ ਸੜਕਾਂ ਨਮਾਜ਼ ਪੜ੍ਹਨ ਜਾਂ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਕਰਨ ਲਈ ਨਹੀਂ ਹਨ¢

ਪਿਛਲੀ ਖ਼ਬਰ ਮਹਿੰਗਾਈ-ਕਾਲਾਬਾਜ਼ਾਰੀ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਵਲੋਂ ਸੂਬੇ ਭਰ 'ਚ ਪ੍ਰਦਰਸ਼ਨ ਅਗਲੀ ਖ਼ਬਰ ਅਮਰੀਕੀ ਪਾਬੰਦੀਆਂ 'ਚ ਛੋਟ ਮਿਲੇ ਜਾਂ ਨਾ ਮਿਲੇ, ਰੂਸੀ ਤੇਲ ਖ਼ਰੀਦਣਾ ਜਾਰੀ ਰੱਖੇਗਾ ਭਾਰਤ-ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।