01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕੌਮਾਂਤਰੀ ਹਥਿਆਰ ਤਸਕਰੀ ਤੇ ਹਵਾਲਾ ਨੈੱਟਵਰਕ 'ਚ ਅਫ਼ਗਾਨੀ ਨਾਗਰਿਕ ਸਮੇਤ 4 ਕਾਬੂ

ਅਜੀਤ ਡੈਸਕ 09-06-2026

ਅੰਮਿ੍ਤਸਰ, 8 ਜੂਨ (ਰੇਸ਼ਮ ਸਿੰਘ)-ਸੁੱਕੇ ਮੇਵਿਆਂ ਦੇ ਕਾਰੋਬਾਰ ਦੀ ਆੜ 'ਚ ਕੌਮਾਂਤਰੀ ਪੱਧਰ ਦੀ ਹਵਾਲਾ ਤਸਕਰੀ ਖਿਲਾਫ ਕਾਰਵਾਈ ਕਰਦਿਆਂ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਫਗਾਨੀ ਨਾਗਰਿਕ ਸਮੇਤ ਚਾਰ ਮੁਲਜ਼ਮਾਂ ਨੂੰ 8 ਆਧੁਨਿਕ ਵਿਦੇਸ਼ੀ ਪਿਸਤੌਲਾਂ ਦੀ ਖੇਪ ਨਾਲ ਗਿ੍ਫਤਾਰ ਕਰਕੇ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਤਸਕਰਾਂ ਦੀ ਸ਼ਨਾਖਤ ਇਸਮਾਈਲਖੇਲ ਤੌਹੀਦ (30) ਵਾਸੀ ਅਫਗਾਨਿਸਤਾਨ ਹਾਲ ਪੁੂਣੇ, ਮਹਾਰਾਸ਼ਟਰ, ਮੰਗਜੀਤ ਸਿੰਘ (20) ਅਤੇ ਸ਼ਮਸ਼ੇਰ ਸਿੰਘ (26) ਦੋਵੇਂ ਵਾਸੀ ਪਿੰਡ ਫਤਿਹਾਬਾਦ ਜ਼ਿਲ੍ਹਾ ਤਰਨਤਾਰਨ ਅਤੇ ਗੁਰਲਾਲ ਸਿੰਘ (42) ਵਾਸੀ ਪਿੰਡ ਰਾਜਾਤਾਲ (ਅੰਮਿ੍ਤਸਰ) ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਇੱਕ .30 ਬੋਰ ਬੇਰੇਟਾ, ਚਾਰ 9 ਐਮ.ਐਮ. ਗਲੋਕ ਅਤੇ ਤਿੰਨ .30 ਬੋਰ ਪਿਸਤੌਲ ਸਮੇਤ ਸੱਤ ਜਿੰਦਾ ਕਾਰਤੂਸ ਵੀ ਸ਼ਾਮਿਲ ਹਨ | ਪੁਲਿਸ ਟੀਮਾਂ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ ਵੀ ਜਬਤ ਕੀਤਾ ਹੈ | ਕਮਿਸ਼ਨਰ ਭੁੱਲਰ ਨੇ ਕਾਰਵਾਈ ਸੰਬੰਧੀ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਮੁਲਜ਼ਮ ਮੰਗਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਤਿੰਨ ਗ਼ੈਰ-ਕਾਨੂੰਨੀ ਪਿਸਤੌਲਾਂ ਸਮੇਤ ਸੱਤ ਜਿੰਦਾ ਕਾਰਤੂਸ ਬਰਾਮਦ ਕੀਤੇ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੁੂ, ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ, ਏ.ਸੀ.ਪੀ.ਸੁਰਿੰਦਰ ਸਿੰਘ ਇੰਸ ਮਨਜੀਤ ਕੌਰ, ਇੰਸ: ਹਰਸੰਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਇਸਤਰੀ ਵਿੰਗ ਦੀਆਂ ਨਵ ਨਿਯੁਕਤ ਹਲਕਾ ਪ੍ਰਧਾਨਾਂ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਮੀਟਿੰਗ <br/> ਅਗਲੀ ਖ਼ਬਰ ਪਾਕਿ 'ਚ ਸੁਰੱਖਿਆ ਬਲਾਂ ਨੇ 27 ਅੱਤਵਾਦੀਆਂ ਨੂੰ ਮਾਰਨ ਦਾ ਕੀਤਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।