18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਕੈਨੇਡਾ ’ਚ ਦੋ ਨੌਜਵਾਨਾਂ ਦੀ ਨਹਿਰ ’ਚ ਡੁੱਬਣ ਕਾਰਨ ਮੌਤ

ਅਜੀਤ ਡੈਸਕ 08-07-2026

ਬਾਬਾ ਬਕਾਲਾ ਸਾਹਿਬ/ਤਪਾ ਮੰਡੀ, 7 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਵੀਨ ਗਰਗ, ਵਿਜੇ ਸ਼ਰਮਾ)-ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਕੈਨੇਡਾ ਦੇ ਮਾਂਟਰੀਅਲ ਵਿਚ ਇਕ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮ੍ਰਿਤਕਾਂ ਵਿਚੋਂ ਇਕ ਨੌਜਵਾਨ ਦੀ ਪਛਾਣ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਨੌਰੰਗਪੁਰ-ਬੁਤਾਲਾ ਦੇ ਨੌਜਵਾਨ ਯੋਗਰਾਜ ਸਿੰਘ ਉਰਫ਼ ਯੂਵੀ (23) ਵਜੋਂ ਹੋਈ ਹੈ, ਜਦਕਿ ਦੂਜੇ ਦੀ ਪਛਾਣ ਲਵਪ੍ਰੀਤ ਸਿੰਘ (26) ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਯੋਗਰਾਜ ਸਿੰਘ ਅਚਾਨਕ ਤਿਲਕ ਕੇ ਨਹਿਰ ’ਚ ਡਿੱਗ ਗਿਆ । ਘਟਨਾ ਦਾ ਪਤਾ ਲੱਗਦਿਆਂ ਹੀ ਲਵਪ੍ਰੀਤ ਸਿੰਘ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ । ਹਾਲਾਂਕਿ, ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਖ਼ੁਦ ਵੀ ਡੁੱਬ ਗਿਆ।
ਯੋਗਰਾਜ ਸਿੰਘ ਦੋ ਸਾਲ ਪਹਿਲਾਂ ਹੀ ਗਿਆ ਸੀ ਕੈਨੇਡਾ
ਯੋਗਰਾਜ ਸਿੰਘ ਯੂਵੀ, ਜਿਸ ਨੇ ਬੀ.ਏ. ਪਾਸ ਕੀਤੀ ਹੋਈ ਸੀ, ਅਗਸਤ 2023 ਵਿਚ ਮੈਲਟਾਰਨ ਗਿਆ ਸੀ। ਉਹ ਪਹਿਲਾਂ ਬਰੈਂਪਟਨ ਵਿਖੇ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ, ਉਸ ਤੋਂ ਬਾਅਦ ਮਾਂਟਰੀਅਲ ਵਿਚ ਕੰਮ ਕਰਨ ਲੱਗਾ। ਉਹ ਸਾਬਕਾ ਫ਼ੌਜੀ ਪਿਤਾ ਸੁਖਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਦਾ ਪੁੱਤਰ ਸੀ । ਘਰੋਂ ਗਰੀਬ ਪਰਿਵਾਰ ਨਾਲ ਸੰਬੰਧਿਤ ਯੋਗਰਾਜ ਸਿੰਘ, ਦੋ ਭਰਾ ਹਨ ਅਤੇ ਇਕ ਭਰਾ ਜਸ਼ਨਪ੍ਰੀਤ ਸਿੰਘ (20) ਵੀ ਰੋਜ਼ੀ ਰੋਟੀ ਲਈ ਦੁਬਈ ਗਿਆ ਹੋਇਆ ਹੈ। ਯੋਗਰਾਜ ਸਿੰਘ ਦੇ ਮਾਪਿਆਂ ਨੇ ਉਸ ਦੀ ਲਾਸ਼ ਨੂੰ ਪੰਜਾਬ (ਨੌਰੰਗਪੁਰ-ਬੁਤਾਲਾ) ਲਿਆਉਣ ਵਿਚ ਸਹਾਇਤਾ ਦੀ ਬੇਨਤੀ ਕੀਤੀ।

ਪਿਛਲੀ ਖ਼ਬਰ ਕਾਊਂਟਰ ਇੰਟੈਲੀਜੈਂਸ ਦੇ ਛਾਪੇ ਤੋਂ ਡਰਦਿਆਂ ਨੌਜਵਾਨ ਚੜ੍ਹਿਆ ਛੱਤ ਤੇ, ਵੀਡੀਓ ਪਾਈ ਕਿ ਮੇਰਾ ਮੁਕਾਬਲਾ ਬਣ ਸਕਦਾ ਹੈ ਅਗਲੀ ਖ਼ਬਰ ਰੰਜਿਸ਼ ਦੇ ਚਲਦਿਆਂ 2 ਨੌਜਵਾਨਾਂ ਦੀ ਬੇਰਹਿਮੀ ਨਾਲ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।