02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੀ.ਜੇ.ਪੀ. ਦੇ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਮੁਲਾਜ਼ਮਾਂ ਦੇ ਪਰਿਵਾਰਾਂ ਵਲੋਂ ਸੰਸਦ ’ਚ ਆਪਣਾ ਪੱਖ ਰੱਖਣ ਦੀ ਮੰਗ ਕਿਹਾ, ਹਰ ਵਰਦੀ ਪਿੱਛੇ ਇਕ ਪਰਿਵਾਰ ਹੁੰਦਾ ਹੈ

ਅਜੀਤ ਡੈਸਕ 01-08-2026

ਨਵੀਂ ਦਿੱਲੀ, 31 ਜੁਲਾਈ (ਉਪਮਾ ਡਾਗਾ ਪਾਰਥ)-ਸੰਸਦ ਵੱਲ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ) ਦੀ ਅਗਵਾਈ ਹੇਠ 20 ਜੁਲਾਈ ਨੂੰ ਕੱਢੇ ਗਏ ਮਾਰਚ ਦੌਰਾਨ ਜ਼ਖ਼ਮੀ ਹੋਏ ਦਿੱਲੀ ਪੁਲਿਸ ਦੇ ਚਾਰ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਡੇ ਸਦਮੇ ਬਾਰੇ ਵੀ ਸੰਸਦ ’ਚ ਚਰਚਾ ਕੀਤੀ ਜਾਵੇ, ਜਦੋਂ ਕਿ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਤੱਕ ਦੀ ਚਰਚਾ ਮੁੱਖ ਤੌਰ ’ਤੇ ਪੁਲਿਸ ਦੀਆਂ ਵਧੀਕੀਆਂ ਦੇ ਦੋਸ਼ਾਂ ’ਤੇ ਕੇਂਦਰਿਤ ਰਹੀ ਹੈ। ਉਨ੍ਹਾਂ ‘ਸੰਸਦ ਚਲੋ’ ਮਾਰਚ ਦੌਰਾਨ ਭੜਕੀ ਹਿੰਸਾ ਸੰਬੰਧੀ ਉਨ੍ਹਾਂ ਦੇ ਪੱਖ ਨੂੰ ਸਾਹਮਣੇ ਲਿਆਉਣ ਦੀ ਮੰਗ ਕੀਤੀ ਅਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਲੱਗੀਆਂ ਸੱਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਹੰਢਾਏ ਗਏ ਸਦਮੇ ਸੰਬੰਧੀ ਸੰਸਦ ’ਚ ਚਰਚਾ ਕਰਨ ’ਤੇ ਜ਼ੋਰ ਦਿੱਤਾ। ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਏ.ਸੀ.ਪੀ. ਦੀ ਪਤਨੀ, ਇੱਕ ਏ.ਐੱਸ.ਆਈ. ਦੀ ਪਤਨੀ ਅਤੇ ਦੋ ਜ਼ਖ਼ਮੀ ਪੁਲਿਸ ਅਧਿਕਾਰੀਆਂ ਦੇ ਬੱਚਿਆਂ ਨੇ ਹਸਪਤਾਲਾਂ ਤੋਂ ਫ਼ੋਨ ਕਾਲਾਂ ਦੀ ਉਡੀਕ ਕਰਨ ਵਿੱਚ ਬਿਤਾਏ ਘੰਟਿਆਂ, ਖ਼ੂਨ ਨਾਲ ਲਿਬੜੇ ਪਰਿਵਾਰਕ ਮੈਂਬਰਾਂ ਨੂੰ ਘਰ ਪਰਤਦਿਆਂ ਵੇਖਣ ਅਤੇ ਬਾਅਦ ਵਿਚ ਸੋਸ਼ਲ ਮੀਡੀਆ ਬਿਰਤਾਂਤਾਂ ਨੂੰ ਦੇਖਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਲੱਗੀਆਂ ਸੱਟਾਂ ਨੂੰ ਅਣਡਿੱਠ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਵਰਦੀ ਦੇ ਪਿੱਛੇ ਇਕ ਪਰਿਵਾਰ ਹੁੰਦਾ ਹੈ। ਆਪਣੇ ਪਤੀ ਦੇ ਜ਼ਖ਼ਮੀ ਹੋ ਕੇ ਘਰ ਪਰਤਣ ਵਾਲੀ ਰਾਤ ਨੂੰ ਯਾਦ ਕਰਦਿਆਂ ਇੱਕ ਏ.ਸੀ.ਪੀ. ਦੀ ਪਤਨੀ ਉਪਨੀਤ ਕੌਰ ਨੇ ਇਸ ਅਨੁਭਵ ਨੂੰ ਆਪਣੇ ਅਤੇ ਉਨ੍ਹਾਂ ਦੀ ਦੋ ਸਾਲ ਦੀ ਧੀ ਲਈ ਸਦਮੇ ਵਾਲਾ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਬੋਤਲਾਂ, ਪੱਥਰਾਂ, ਚੱਪਲਾਂ ਅਤੇ ਹੋਰ ਵਸਤੂਆਂ ਸੁੱਟੇ ਜਾਣ ਤੋਂ ਪਹਿਲਾਂ ਪੁਲਿਸ ਨੇ ਵਾਰ-ਵਾਰ ਭੀੜ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰ ਵਰਦੀ ਦੇ ਪਿੱਛੇ ਨਾ ਸਿਰਫ਼ ਇੱਕ ਪੁਲਿਸ ਅਧਿਕਾਰੀ ਹੁੰਦਾ ਹੈ ਉੱਥੇ ਇੱਕ ਪਤਨੀ, ਬੱਚੇ, ਮਾਪੇ ਅਤੇ ਇੱਕ ਪੂਰਾ ਪਰਿਵਾਰ ਵੀ ਹੁੰਦਾ ਹੈ ਅਤੇ ਪਰਿਵਾਰ ਨੇ ਹਿੰਸਾ ਤੋਂ ਬਾਅਦ ਜੋ ਕੁਝ ਹੰਢਾਇਆ ਸੀ, ਉਸਨੂੰ ਸਾਂਝਾ ਕਰਨ ਲਈ ਇਕੱਠੇ ਹੋਏ ਸਨ।
ਪਿਛਲੀ ਖ਼ਬਰ ਮੋਦੀ ਵਲੋਂ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨਾਲ ਫ਼ੋਨ ’ਤੇ ਗੱਲਬਾਤ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਸ... ਅਗਲੀ ਖ਼ਬਰ ਕਾਂਗਰਸ ਕੋਲ ਚੋਣਾਂ ਲੜਨ ਲਈ ਉਮੀਦਵਾਰ ਨਹੀਂ, ਪਰ ਦਰਜਨ ਦੇ ਕਰੀਬ ਮੁੱਖ ਮੰਤਰੀ ਦੇ ਦਾਅਵੇਦਾਰ ਜ਼ਰੂਰ ਘੁੰਮ ਰਹੇ ਨੇ -ਬਲਤੇਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।