14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕੌਮਾਂਤਰੀ ਸਮੱਸਿਆ ਹੈ ਭਾਰਤ ਸਰਕਾਰ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ-ਚੇਅਰਮੈਨ ਇਕਬਾਲ ਸਿੰਘ ਲਾਲਪੁਰਾ <br/>

ਅਜੀਤ ਡੈਸਕ 30-03-2026
ਮਲੇਰਕੋਟਲਾ, 29 ਮਾਰਚ (ਮੁਹੰਮਦ ਹਨੀਫ਼ ਥਿੰਦ)-ਇਕਬਾਲ ਸਿੰਘ ਲਾਲਪੁਰਾ ਚੈਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਅੱਜ ਮਲੇਰਕੋਟਲਾ ਵਿਖੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਰ.ਟੀ.ਆਈ ਸੈੱਲ ਦੇ ਕੋ-ਕਨਵੀਨਰ ਸ਼ੇਮਸ਼ ਕਲੀਮ, ਕਨਵੀਨਰ ਕੀਮਤੀ ਰਾਵਲ ਅਤੇ ਮੁਹੰਮਦ ਨਈਮ ਵਲੋਂ ਰੱਖੇ ਗਏ ਈਦ ਮਿਲਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਜਿੱਥੇ ਉਨ੍ਹਾਂ ਈਦ ਮਿਲਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਉੱਥੇ ਹੀ ਉਨ੍ਹਾਂ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਪਵਿੱਤਰ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਅੰਤ ਵਿਚ ਜਦੋਂ ਅਸੀਂ ਕਿਸੇ ਨਾਲ ਖੁਸ਼ੀਆਂ ਵੰਡਾਉਂਦੇ ਹਾਂ ਤਾਂ ਖੁਸ਼ੀ ਵੱਧਦੀ ਹੈ ਅਤੇ ਦੁੱਖ ਵੰਡਾਉਣ ਨਾਲ ਦੁੱਖ ਘੱਟਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਅੰਦਰ ਸਾਰੀਆਂ ਸੀਟਾਂ ਤੇ ਚੋਣ ਲੜ ਕੇ ਆਪਣੀ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਘੱਟ ਗਿਣਤੀਆਂ ਦੀ ਭਲਾਈ ਲਈ ਸਕਿਲ ਡਿਵੈਲਪਮੈਂਟ ਵਾਸਤੇ ਲਗਭਗ 25-30 ਹਜ਼ਰ ਕਰੋੜ ਰੁਪਇਆ ਮਨਜ਼ੂਰ ਕੀਤਾ ਹੋਇਆ ਹੈ, ਲੇਕਿਨ ਸਾਡੀਆਂ ਸਥਾਨਕ (ਐਨ.ਜੀ.ਓਜ਼) ਅਤੇ ਐਜੂਕੇਸ਼ਨਲ ਸੰਸਥਾਵਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੀ ਧਰਤੀ ਅਜਿਹੀ ਧਰਤੀ ਹੈ ਜਿੱਥੇ ਕਿ ਕਾਰੀਗਰ ਬਰਾਦਰੀ ਬਹੁਤ ਵੱਡੀ ਗਿਣਤੀ ਵਿਚ ਬੈਠੀ ਹੈ | ਜਿਨਾਂ ਕੋਲ ਬਹੁਤ ਜ਼ਿਆਦਾ ਹੁਨਰ ਹੈ, ਉਨ੍ਹਾਂ ਕਿਹਾ ਕਿ ਬਜਾਏ ਨੌਕਰੀ ਲੱਭਣ ਦੇ ਅਸੀਂ ਨੌਕਰੀਆਂ ਦੇਣ ਵਾਲੇ ਬਣੀਏ | ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਲਈ ਭਾਰਤ ਸਰਕਾਰ ਵਲੋਂ ਛੇ ਫੀਸਦੀ ਦਰ ਤੇ ਲੋਨ ਦਿੱਤਾ ਜਾਂਦਾ ਹੈ ਅਤੇ ਹਰੇਕ ਯੋਜਨਾ ਲਈ ਘੱਟ ਗਿਣਤੀਆਂ ਲਈ ਰਿਜ਼ਰਵੇਸ਼ਨ ਦਾ ਲਾਭ ਕਿਵੇਂ ਉਠਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇੱਕੋ ਇੱਕ ਕੰਮ ਰੱਖਿਆ ਹੋਇਆ ਹੈ ਕਿ ਅਸੀਂ ਘੱਟ ਗਿਣਤੀ ਨੂੰ ਡਰਾਈਏ ਅਤੇ ਵੋਟਾਂ ਲਈਏ ਇਹ ਕੋਈ ਨਹੀਂ ਦੇਖਦਾ ਕਿ ਦੇਸ਼ ਦੀ ਆਜ਼ਾਦੀ ਸਮੇਂ ਘੱਟ ਗਿਣਤੀਆਂ ਦੀ ਅਗਵਾਈ ਕੌਣ ਕਰ ਰਿਹਾ ਸੀ ਅਤੇ ਉਸ ਸਮੇਂ ਤਾਂ ਭਾਰਤੀ ਜਨਤਾ ਪਾਰਟੀ ਨਾਂਅ ਦੀ ਸੰਸਥਾ ਨਹੀਂ ਸੀ | ਇਸ ਮੌਕੇ ਥੋਮਸ ਮਸੀਹ, ਸਲਾਮਦੀਨ ਲੱਖੇਵਾਲੀਆ, ਖੁਰਸ਼ੀਦ ਸਲਮਾਨੀ ਮੱਧ ਪ੍ਰਦੇਸ਼, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ, ਸਾਬਕਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਲੋਮਸ਼ ਜੈਨ, ਭਾਵਨਾ ਮਹਾਜਨ, ਵੈਦ ਮੋਹਨ ਲਾਲ, ਮੁਹੰਮਦ ਬੁੰਦੂ, ਮੁਹੰਮਦ ਨਜ਼ੀਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਆਗੂ ਅਤੇ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਸ਼ੂ ਮਰਚੈਂਟ ਐਸੋਸੀਏਸ਼ਨ ਦੀ ਚੋਣ, ਸਰਬਸੰਮਤੀ ਨਾਲ ਹੋਈ <br/> ਅਗਲੀ ਖ਼ਬਰ ਫਰਵਾਹੀ ਘਟਨਾ ਦੇ ਮਾਮਲੇ ਵਿਚ ਠੇਕੇਦਾਰ ਖ਼ਿਲਾਫ਼ ਅਣਗਹਿਲੀ ਵਰਤਣ ਦੇ ਦੋਸ਼ ਹੇਠ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।