19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਅੱਜ ਸੇਵਾ-ਮੁਕਤੀ 'ਤੇ ਵਿਸ਼ੇਸ਼- ਲੈਕਚਰਾਰ ਜਗਤਾਰ ਸਿੰਘ ਬਾਠ <br/>

ਅਜੀਤ ਡੈਸਕ 30-04-2026
ਬਠਿੰਡਾ:- ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਅਰਥ ਸ਼ਾਸਤਰ ਦੇ ਲੈਕਚਰਾਰ ਵਜੋਂ ਸੇਵਾ ਨਿਭਾਅ ਰਹੇ ਜਗਤਾਰ ਸਿੰਘ ਬਾਠ ਆਪਣੀ 30 ਸਾਲ 4 ਮਹੀਨੇ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਅੱਜ ਜਥੇਦਾਰ ਜੰਗੀਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਪੂਹਲਾ (ਬਠਿੰਡਾ) ਤੋਂ ਸੇਵਾਮੁਕਤ ਹੋ ਰਹੇ ਹਨ, ਜਿਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾਵੇਗੀ ਜਗਤਾਰ ਸਿੰਘ ਬਾਠ ਦਾ ਜਨਮ 10 ਅਪ੍ਰੈਲ 1968 ਨੂੰ ਪਿੰਡ ਬਾਠ (ਬਠਿੰਡਾ) ਵਿਖੇ ਮਾਤਾ ਗੁਰਮੇਲ ਕੌਰ ਅਤੇ ਪਿਤਾ ਹਰਨੇਕ ਸਿੰਘ ਦੇ ਘਰ ਹੋਇਆ |? ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਅਤੇ ?ਮੈਟਿ੍ਕ ਸਰਕਾਰੀ ਹਾਈ ਸਕੂਲ ਲਹਿਰਾ ਮੁਹੱਬਤ ਤੋਂ ਅਤੇ ਬੀ. ਏ. ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ | ਐਮ.ਏ. (ਅਰਥ ਸ਼ਾਸਤਰ) ਰੀਜਨਲ ਸੈਂਟਰ ਬਠਿੰਡਾ, ਬੀ.ਐੱਡ. ਗੁਰੂ ਹਰਗੋਬਿੰਦ ਸਾਹਿਬ ਸਿੱਖਿਆ ਕਾਲਜ ਗੁਰੂਸਰ ਸੁਧਾਰ ਤੋਂ ਕੀਤੀ ਅਤੇ ਐਮ.ਏ. ਅੰਗਰੇਜ਼ੀ, ਐਮ.ਏ. ਫਿਜ਼ੀਕਲ ਐਜੂਕੇਸ਼ਨ ਕੀਤੀ | ਜਗਤਾਰ ਸਿੰਘ ਨੇ 23 ਅਗਸਤ 1997 ਨੂੰ ਸਰਕਾਰੀ ਨੌਕਰੀ ਸ਼ੁਰੂ ਕੀਤੀ ਤੇ ?1997 ਤੋਂ 2001 ਤੱਕ ਸਰਕਾਰੀ ਹਾਈ ਸਕੂਲ ਭੈਣੀ ਬਤੌਰ ਐਸ. ਐਸ.ਟੀ. ਮਾਸਟਰ, ?2010 ਤੋਂ 2021 ਤੱਕ ਸ.ਸ.ਸ.ਸ. ਸਕੂਲ ਪਰਸ ਰਾਮ ਨਗਰ ਬਠਿੰਡਾ ਵਿਖੇ ਬਤੌਰ ਸਕੂਲ ਇੰਚਾਰਜ ਵਜੋਂ ਸੇਵਾ ਕੀਤੀ ਅਤੇ ?ਜੂਨ 2021 ਤੋਂ ਹੁਣ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਹਲਾ ਵਿਖੇ ਅਰਥ-ਸ਼ਾਸਤਰ ਦੇ ਲੈਕਚਰਾਰ ਵਜੋਂ ਸੇਵਾ ਨਿਭਾਈ, ਜਿੱਥੋਂ ਉਹ ਅੱਜ ਸੇਵਾਮੁਕਤ ਹੋ ਰਹੇ ਹਨ | ?ਇਸ ਦੌਰਾਨ ਜਗਤਾਰ ਸਿੰਘ ਖ਼ੁਦ ਅਧਿਆਪਕ ਦਲ ਦੇ 6 ਸਾਲ ਬਲਾਕ ਪ੍ਰਧਾਨ ਰਹੇ ਅਤੇ ਜ਼ਿਲ੍ਹਾ ਪ੍ਰਧਾਨ/ਸਟੇਟ ਕਮੇਟੀ ਮੈਂਬਰ ਵਜੋਂ 12 ਸਾਲ ਸੇਵਾਵਾਂ ਨਿਭਾਈਆਂ¢ ਉਨ੍ਹਾਂ ਦਾ ਵਿਆਹ 12 ਮਾਰਚ 1993 ਨੂੰ ਬੁਰਜ ਕਾਹਨ ਸਿੰਘ ਵਾਲਾ ਦੀ ਬਲਜਿੰਦਰ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਬੇਟੀ ਗੁਰਕੰਵਲਜੋਤ ਕੌਰ ਅਤੇ ਬੇਟਾ ਗੁਰਪਿੰਦਰ ਸਿੰਘ ਨੇ ਜਨਮ ਲਿਆ, ਜੋ ਵਰਤਮਾਨ ਸਮੇਂ ਵਿਚ ਕੈਨੇਡਾ ਵਿਚ ਪੀ.ਆਰ. ਹਨ¢
ਵਲੋਂ- ਅੰਮਿ੍ਤਪਾਲ ਸਿੰਘ ਵਲ੍ਹਾਣ

ਪਿਛਲੀ ਖ਼ਬਰ ਦਾਨ ਸਿੰਘ ਵਾਲਾ ਦੀ ਪੰਚਾਇਤ 'ਚ ਧੜੇਬੰਦੀ ਹੋਣ ਕਾਰਨ ਲੋਕ ਜਲ ਘਰ ਚਿੱਟਾ ਹਾਥੀ ਬਣਿਆ ਅਗਲੀ ਖ਼ਬਰ ਰਾਮਾਂ ਮੰਡੀ ਵਿਖੇ 58872 ਮੀਟਿ੍ਕ ਟਨ ਕਣਕ ਦੀ ਆਮਦ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।