06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਚੱਲ ਰਹੀ ਕਲਮਛੋੜ ਹੜਤਾਲ ਦੇ ਦਰਮਿਆਨ ਬਠਿੰਡਾ ਦੇ ਵਕੀਲ ਭਾਈਚਾਰੇ ਵਲੋਂ ਭੁੱਖ ਹੜਤਾਲ ਸ਼ੁਰੂ

ਅਜੀਤ ਡੈਸਕ 21-07-2026

ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਕਾਨੂੰਨੀ ਪੇਸ਼ੇ ਦੀ ਆਜ਼ਾਦੀ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਲਈ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਦਾ ਸਮੂਹ ਵਕੀਲ ਭਾਈਚਾਰਾ ਕਮਲਛੋੜ ਹੜਤਾਲ ’ਤੇ ਹੈ, ਜਿਸ ਵਲੋਂ ਜੁਅਇੰਟ ਐਕਸ਼ਨ ਕਮੇਟੀ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਸੱਦੇ ਤਹਿਤ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਅੱਜ ਤੋਂ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਦਿਨ ਦੀ ਭੁੱਖ ਹੜ੍ਹਤਾਲ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ, ਸਕੱਤਰ ਕੁਲਦੀਪ ਸਿੰਘ ਜੀਦਾ, ਖ਼ਜ਼ਾਨਚੀ ਉਮਾ ਗਿਰੀ, ਜੁਆਇੰਟ ਸਕੱਤਰ ਵਿਕਾਸ ਫੁਟੇਲਾ ਅਤੇ ਐਡਵੋਕੇਟ ਡਿੰਪਲ ਜਿੰਦਲ ਨੇ ਸਵੈ-ਇੱਛਾ ਨਾਲ ਸ਼ਾਮਿਲ ਹੋਏ, ਜਦਕਿ ਬਾਕੀ ਵਕੀਲਾਂ ਵਲੋਂ ਉਨ੍ਹਾਂ ਦੇ ਨਾਲ ਹੱਥਾਂ ’ਚ ਤਖਤੀਆਂ ਫੜ ਕੇ ਬਾਰ ਰੂਮ ਵਿਖੇ ਸ਼ਾਂਤਮਈ ਰੋਸ ਪ੍ਰਗਟ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਅਤੇ ਸਮੂਹ ਵਕੀਲਾਂ ਨੇ ਕਿਹਾ ਕਿ ਉਹ ਗ਼ਰੀਬ ਅਤੇ ਲੋੜਵੰਦ ਨਾਗਰਿਕਾਂ ਨੂੰ ਮੁਫ਼ਤ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਸਹਾਇਤਾ ਦੇਣ ਦੇ ਸਿਧਾਂਤ ਦਾ ਪੂਰਾ ਸਮਰਥਨ ਕਰਦੇ ਹਨ ਪਰ ਮੌਜੂਦਾ ਕਾਨੰਨੀ ਸਹਾਇਤਾ ਰੱਖਿਆ ਪ੍ਰਣਾਲੀ ਅੰਦਰਲੀਆਂ ਕੁਝ ਖਾਮੀਆਂ ਨੇ ਬਾਰ ਦੀ ਸੁਤੰਤਰਤਾ, ਵਕੀਲਾਂ ਦੀ ਰੋਜ਼ੀ-ਰੋਟੀ ਅਤੇ ਮੁਕੱਦਮਾ ਲੜ ਰਹੇ ਪੱਖਾਂ ਦੇ ਅਧਿਕਾਰਾਂ ’ਤੇ ਗੰਭੀਰ ਅਸਰ ਪਾਇਆ ਹੈ, ਜਿਸ ਲਈ ਪ੍ਰਣਾਲੀ ਵਿਚ ਪਾਰਦਰਸ਼ੀ, ਨਿਰਪੱਖ ਤੇ ਵਕੀਲਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਲੋੜੀਂਦੇ ਸੁਧਾਰ ਲਈ ਉਹ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਇਸ ਮਸਲੇ ਦਾ ਸਬੰਧਿਤ ਅਥਾਰਟੀ ਵਲੋਂ ਕੋਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੋਂ ਦਖਲ਼ ਦੀ ਮੰਗ
ਸਾਂਝੀ ਕਮੇਟੀ ਵਲੋਂ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਪੱਤਰ ਭੇਜ ਕੇ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ ਕਿ, ਉਹ ਇਹ ਮਸਲਾ ਦੇਸ਼ ਦੇ ਰਾਸ਼ਟਰਪਤੀ, ਭਾਰਤ ਦੇ ਮੁੱਖ ਜੱਜ, ਕੇਂਦਰੀ ਕਾਨੂੰਨ ਮੰਤਰੀ, ਚੇਅਰਮੈਨ ਬਾਰ ਕੌਂਸਲ ਆਫ਼ ਇੰਡੀਆ, ਕਾਰਜਕਾਰੀ ਚੇਅਰਮੈਨ ਨਾਲਸਾ ਤੇ ਹੋਰ ਸਮਰੱਥ ਅਧਿਕਾਰੀਆਂ ਕੋਲ ਉਠਾਉਣ ਅਤੇ ਪ੍ਰਣਾਲੀ ’ਤੇ ਮੁੜ ਵਿਚਾਰ ਕਰਨ ਦੀ ਸ਼ਿਫਾਰਿਸ਼ ਕੀਤੀ ਜਾਵੇ।

ਪਿਛਲੀ ਖ਼ਬਰ ਅਕਾਲੀ ਦਲ ਪੰਜਾਬ ਦੇ ਭਲੇ ਲਈ ਹਰ ਸਮੇਂ ਤਤਪਰ ਰਹੇਗਾ- ਬੀਬਾ ਬਾਦਲ ਅਗਲੀ ਖ਼ਬਰ ਅਜੀਤ' ਖ਼ਬਰਾਂ, 21 ਜੁਲਾਈ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।