07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਸਾਬਕਾ ਉਪ ਚੇਅਰਮੈਨ ਸਿਕੰਦਰ ਸਿੰਘ ਬਲਾਹੜ੍ਹ ਮਹਿਮਾ ’ਤੇ ਜਾਨਲੇਵਾ ਹਮਲਾ

ਅਜੀਤ ਡੈਸਕ 22-07-2026

ਮਹਿਮਾ ਸਰਜਾ, 21 ਜੁਲਾਈ (ਬਲਦੇਵ ਸੰਧੂ)-ਮੋਘੇ ਦੀ 7 ਰੋਜ਼ੀ ਪਾਣੀ ਦੀ ਵਾਰੀ ਦੌਰਾਨ ਕਿਸਾਨ ਸਿਕੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬਲਾਹੜ੍ਹ ਮਹਿਮਾ ’ਤੇ ਪੁਰਾਣੀ ਰੰਜ਼ਿਸ ਦੇ ਚੱਲਦਿਆਂ ਪਿੰਡ ਦੇ ਵਿਅਕਤੀਆਂ ਵਲੋਂ ਹਥਿਆਰ ਅਸਲਾ ਤੇ ਕਿਰਚ ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜੋ ਮਾਰਕੀਟ ਕਮੇਟੀ ਗੋਨਿਆਣਾ ਦੇ ਸਾਬਕਾ ਵਾਇਸ ਚੇਅਰਮੈਨ ਰਹੇ ਹਨ। ਜਿਸ ਨੂੰ ਪਰਿਵਾਰ ਵਲੋਂ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪੀੜ੍ਹਤ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ, ਉਹ 19 ਜੁਲਾਈ 2026 ਨੂੰ ਸ਼ਾਮ ਸਮਾਂ 5-14 ਵਜੇ ਨਹਿਰੀ ਮੋਘੇ ਦੀ ਵਾਰੀ ਲਾਉਣ ਗਿਆ ਹੋਇਆ ਸੀ, ਜਿੱਥੇ ਉਸ ਤੇ ਮੌਜੂਦ ਪਿੰਡ ਦੇ 5 ਵਿਅਕਤੀਆਂ ਵਿਚ ਕਰਮਵੀਰ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਵਾਸੀ ਬਲਾਹੜ੍ਹ ਮਹਿਮਾ ਸਮੇਤ 2-3 ਨਾਮਲੂਮ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰਕੇ ਕੁੱਟਮਾਰ ਕਰਦਿਆਂ ਉਸ ਦੀ ਪਿੱਠ ’ਤੇ ਕਿਰਚ ਨਾਲ ਵਾਰ ਕੀਤੇ ਅਤੇ ਅਸਲੇ ਨਾਲ ਫ਼ਾਇਰ ਕੀਤੇ ਗਏ। ਵਜਾ ਪੀੜ੍ਹਤ ਨੇ ਦੱਸਿਆ ਕਿ ਪੁਰਾਣਾ ਝਗੜਾ ਚੱਲਦਾ ਹੈ, ਜਿਸ ਦੀਆਂ ਰੰਜ਼ਿਸ ਕਾਰਨ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ। ਉਧਰ ਥਾਣਾ ਨੇਹੀਂਆਂ ਵਾਲਾ ਦੇ ਪੁਲਿਸ ਤਫ਼ਤੀਸੀ ਅਫ਼ਸਰ ਸਹਾਇਕ ਥਾਣੇਦਾਰ ਬਹਾਦਰ ਸਿੰਘ ਨੇ ਪੀੜ੍ਹਤ ਸਿਕੰਦਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਕਰਮਵੀਰ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਵਾਸੀ ਬਲਾਹੜ੍ਹ ਮਹਿਮਾ ਸਮੇਤ 2-3 ਨਾਮਲੂਮ ਵਿਅਕਤੀਆਂ ਖਿਲਾਫ਼ ਕਾਰਵਾਈ ਕਰਦਿਆਂ ਜਾਨਲੇਵਾ ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਨੰ: 207/ ਸਕੈਸ਼ਨ 109, 115 (2), 126 (2), 303 (2), 79, 191 (3), 190 ਬੀਐਨਐਸ 25/54/59 ਆਰਮਜ਼ ਐਕਟ ਤਹਿਤ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।

ਪਿਛਲੀ ਖ਼ਬਰ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਭਵਿੱਖ ਤੇ ਅੰਨਦਾਤਾ ਸੰਘਰਸ਼ ਲਈ ਮਜਬੂਰ-ਜੀਤਮਹਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੁਆਰਾ ਮੰਗਾਂ ਨੂੰ ਲੈ ਕੇ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।