03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅਧੂਰੀ ਪਈ ਰਿੰਗ ਰੋਡ ਬਣਾਉਣ ਲਈ ਐੱਸ. ਡੀ. ਐੱਮ. ਰਾਹੀਂ ਪੰਜਾਬ ਸਰਕਾਰ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 29-07-2026

ਬਠਿੰਡਾ, 28 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਨਸਾ ਰੋਡ ਸਥਿਤ ਇਲਾਕਿਆਂ ਵਿਚ ਰਹਿਣ ਵਾਲੇ ਨਿਵਾਸੀਆਂ ਜਿਨ੍ਹਾਂ ਵਿਚ ਸ਼ਹੀਦ ਭਾਈ ਮਤੀ ਦਾਸ ਨਗਰ, ਜੋਗਾ ਨਗਰ ਅਤੇ ਹਰਬੰਸ ਨਗਰ ਦੇ ਮੋਹਤਬਰ ਵਿਅਕਤੀਆਂ ਦੀ ਕਮੇਟੀ ਨੇ ਸ਼ਹਿਰ ਦੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਮਹਿਤਾ ਨਾਲ ਮੁਲਾਕਾਤ ਕਰਦਿਆਂ ਗੱਲਬਾਤ ਦੌਰਾਨ ਬਠਿੰਡਾ ਦੀ ਰਿੰਗ ਰੋਡ ਫੇਜ਼-1 ਜੋ ਕਿ ਪਟਿਆਲਾ ਰੇਲਵੇ ਲਾਈਨਾਂ ਤੋਂ ਲੈਕੇ ਮਾਨਸਾ ਰੋਡ ’ਤੇ ਅੰਡਰ ਬ੍ਰਿਜ ਤੱਕ ਛਾਉਣੀ ਦੀ ਹੱਦ ਦੇ ਨਾਲ-ਨਾਲ ਹੋਕੇ ਬਨਣ ਦਾ ਕੰਮ ਅਧੂਰਾ ਪਿਆ ਹੈ। ਉਸ ਨੂੰ 200 ਫੁੱਟ ਚੌੜਾ ਅਤੇ 4 ਲਾਈਨ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ ਨੂੰ ਪੂਰਾ ਕਰਨ ਲਈ ਸਹਿਯੋਗ ਮੰਗਿਆ ਹੈ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਅਮਰਜੀਤ ਮਹਿਤਾ ਨੇ ਤਤਕਾਲ ਹੀ ਸਬੰਧਿਤ ਵਿਭਾਗ ਦੇ ਐਸ ਡੀ ਐਮ ਨੂੰ ਇਸੇ ਤਰ੍ਹਾਂ ਅਧੂਰੇ ਕੰਮ ਨੂੰ ਵਿਚਾਰਨ ਲਈ ਆਖਿਆ। ਸਮੂਹ ਮੈਂਬਰਾਂ ਨੇ ਇਸ ਦੌਰਾਨ ਐਸ ਡੀ ਐਮ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਕੰਮ ਨੂੰ ਦੋਬਾਰਾ ਵਿਚਾਰਿਆ ਜਾਵੇਗਾ। ਕਮੇਟੀ ਨੇ ਇਸ ਮੌਕੇ ਆਈ ਟੀ ਆਈ ਨਾਲ ਲੱਗਦੇ ਸੂਏ ਦੀ ਪੱਟੜੀ ਦੇ ਕਿਨਾਰੇ-ਕਿਨਾਰੇ ਇਕ ਸੁੰਦਰ ਸੈਰਗਾਹ ਬਣਾਉਣ ਲਈ ਬੇਨਤੀ ਕੀਤੀ। ਇਸ ਦੌਰਾਨ ਸ਼ਹਿਰ ਦੇ ਪ੍ਰਮੁੱਖ ਮੈਂਬਰਾਂ ’ਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੂਬੇਦਾਰ ਜਗਰਾਜ ਸਿੰਘ, ਐਡਵੋਕੇਟ ਰਣਜੀਤ ਸਿੰਘ ਜਲਾਲ, ਬਿਕਰਮ ਸਿੰਘ ਧਿੰਗੜ, ਐਡਵੋਕੇਟ ਗੁਰਪ੍ਰੀਤ ਸਿੰਘ, ਇੰਜੀਨੀਅਰ ਰਾਜਬੀਰ ਸਿੱਧੂ, ਗੁਰਦੀਪ ਸਿੰਘ ਟਰਾਂਸਪੋਰਟ, ਸੁਖਦੇਵ ਸਿੰਘ ਮਾਹੀਨੰਗਲ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਮਾਨਸੂਨ ਦੀ ਸੁਸਤੀ ਟੁੱਟੀ, ਪੰਜਾਬ ਵਿਚ ਪੈ ਰਹੇ ਮੀਂਹ, ਝੋਨੇ ਦੀ ਫ਼ਸਲ ਲਈ ਵਰਦਾਨ ਅਗਲੀ ਖ਼ਬਰ ਬਠਿੰਡਾ ’ਚ ਲੱਗੇ ਕੂੜੇ ਦੇ ਢੇਰ ਮੀਂਹ ਦੇ ਪਾਣੀ ਕਾਰਨ ਸੜਕਾਂ ’ਤੇ ਖਿੱਲਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।