03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਾਨਸੂਨ ਦੀ ਸੁਸਤੀ ਟੁੱਟੀ, ਪੰਜਾਬ ਵਿਚ ਪੈ ਰਹੇ ਮੀਂਹ, ਝੋਨੇ ਦੀ ਫ਼ਸਲ ਲਈ ਵਰਦਾਨ

ਅਜੀਤ ਡੈਸਕ 29-07-2026

ਬਠਿੰਡਾ, 28 ਜੁਲਾਈ (ਵੀਰਪਾਲ ਸਿੰਘ)- ਮਾਲਵੇ ਦੇ ਖੇਤਰਾਂ ਵਿਚ ਮਾਨਸੂਨ ਪੌਣ ਦੀ ਸੁਸਤੀ ਟੁੱਟਣ ਬਾਅਦ ਪੰਜਾਬ ਵਿਚ ਪਏ ਰਿਹੇ ਮੀਂਹ ਝੋਨੇ ਦੀ ਫ਼ਸਲ ਲਈ ਵਰਦਾਨ ਸਾਬਤ ਹੋ ਰਿਹੇ ਹਨ। ਦੂਸਰੇ ਪਾਸੇ ਬਠਿੰਡਾ ਜ਼ਿਲ੍ਹੇ ਵਿਚ ਪਏ ਮੀਂਹ ਨਾਲ ਲੋਕਾਂ ਨੂੰ ਹੁੰਮ੍ਹਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਬਠਿੰਡਾ ਸ਼ਹਿਰ ਦੇ ਨੀਂਵੇ ਖੇਤਰਾਂ ‘ਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਠਿੰਡਾ-ਮਾਨਸਾ ਅੰਡਰਬ੍ਰਿਜ ਵਿਚ ਪਾਣੀ ਭਰਨ ਨਾਲ ਜਾਮ ਲੱਗਿਆ ਰਿਹਾ। ਪੱਛਮੀ ਗੜਬੜੀ ਦੇ ਚੱਲਦਿਆਂ ਪੰਜਾਬ ਵਿਚ ਅਗਲੇ ਹਫ਼ਤੇ 29 ਜੁਲਾਈ ਤੋਂ 6 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੇ ਅਸਾਰ ਹਨ। ਮੌਸਮ ਵਿਭਾਗ ਵਲੋਂ ਮੌਸਮ ਦੀ ਗੜਬੜੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ। ਪੰਜਾਬ ਵਿਚ ਬਰਸਾਤਾਂ ਸ਼ੁਰੂ ਹੋਣ ਨਾਲ ਪੰਜਾਬ ਵਿਚ 32 ਲੱਖ ਹੈਕਟੇਅਰ ਝੋਨੇ ਹੇਠਲੇ ਰਕਬਾ ਫ਼ਸਲ ਲਈ ਲਾਹੇਵੰਦ ਸਾਬਤ ਹੋ ਰਿਹਾ। ਇਸ ਮੌਕੇ ਪਏ ਮੀਂਹ ਨਾਲ ਝੋਨੇ ਦੀ ਫ਼ਸਲ ਚੰਗੇ ਝਾੜ ਨਿਕਲਣ ਦੇ ਅਸਾਰ ਬਣ ਚੁੱਕੇ ਹਨ। ਪਿਛੇਤੇ ਝੋਨੇ ਦੀ ਲੁਆਈ ਕਰ ਰਹੇ ਕਿਸਾਨਾਂ ਲਈ ਮੀਂਹ ਵੱਡਾ ਵਰਦਾਨ ਸਾਬਤ ਹੋ ਰਿਹਾ ਹੈ। ਲੰਬੇ ਸਮੇਂ ਤੋਂ ਮੀਂਹ ਨਾਂਹ ਪੈਣ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੁੱਕਣ ਦੇ ਕਿਨਾਰੇ ਪੁੱਜ ਚੁੱਕੀਆਂ ਹਨ। ਫ਼ਸਲਾਂ ਮੀਂਹ ਦੇ ਪਾਣੀ ਨਾਲ ਲਹਿਰਾਉਣ ਲੱਗੀਆਂ ਹਨ।

ਪਿਛਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ 1 ਕਾਬੂ ਅਗਲੀ ਖ਼ਬਰ ਅਧੂਰੀ ਪਈ ਰਿੰਗ ਰੋਡ ਬਣਾਉਣ ਲਈ ਐੱਸ. ਡੀ. ਐੱਮ. ਰਾਹੀਂ ਪੰਜਾਬ ਸਰਕਾਰ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।