ਰਾਮਾਂ ਮੰਡੀ, 30 ਅਪ੍ਰੈਲ (ਤਰਸੇਮ ਸਿੰਗਲਾ)- ਅੱਜ ਸ਼ਾਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੈਪਾਲ ਅਤੇ ਮੀਤ ਪ੍ਰਧਾਨ ਸ੍ਰੀਮਤੀ ਪੁਸ਼ਪਾ ਦੇਵੀ ਭਾਜਪਾ ਨੂੰ ਛੱਡ ਕੇ ਦਰਜਨਾਂ ਪਰਿਵਾਰਾਂ ਸਮੇਤ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ¢ ਆਪ ਵਿਚ ਸ਼ਾਮਿਲ ਹੋਣ ਤੇ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਸਮੂਹ ਵਰਕਰਾਂ ਨੂੰ ਸਰੋਪੇ ਭੇਟ ਕਰਕੇ ਸਨਮਾਨ ਦਿੱਤਾ ਗਿਆ¢ ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿੱਚ 2027 ਵਿਚ ਆਪ ਸਰਕਾਰ ਰਪੀਟ ਹੋਣ ਜਾ ਰਹੀ ਹੈ¢ ਵੱਡੀ ਗਿਣਤੀ ਵਿਚ ਰੋਜ਼ਾਨਾ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵਰਕਰਾਂ ਦਾ ਆਪ ਵਿਚ ਸ਼ਾਮਿਲ ਹੋਣਾ ਅਤੇ ਵਿਰੋਧੀ ਪਾਰਟੀਆਂ ਕੋਲ ਆਪ ਦੇ ਖਿਲਾਫ ਕੋਈ ਮੁੱਦਾ ਨਾ ਹੋਣਾ ਇਸ ਗੱਲ ਦਾ ਪੁਖ਼ਤਾ ਸਬੂਤ ਹੈ¢ ਇਸ ਮÏਕੇ ਪੀਏ ਕੇਵਲ ਸਿੰਘ, ਚੇਅਰਪਰਸਨ ਭੈਣ ਗੁਰਪ੍ਰੀਤ ਕੌਰ ਸਿੱਧੂ ਮਾਰਕੀਟ ਕਮੇਟੀ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ ਰਾਮਾਂ, ਅਸ਼ੋਕ ਕੁਮਾਰ ਗੋਇਲ ਪ੍ਰਧਾਨ ਹਿੰਦੂ ਸਕੂਲ ਕਮੇਟੀ, ਬੰਟੀ ਗਰਗ ਬਲਾਕ ਪ੍ਰਧਾਨ ਰਾਮਾਂ, ਐਡਵੋਕੇਟ ਵਿਕਰਾਂਤ ਗੋਇਲ ਹਲਕਾ ਚੇਅਰਮੈਨ ਟਰੇਡਰਜ ਕਮਿਸ਼ਨ ਪੰਜਾਬ, ਮੁਰਾਰੀ ਲਾਲ ਪੈਸੀਆ, ਗੁਰਪਿੰਦਰ ਸਿੰਘ ਸਹਾਰਣ, ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਪ੍ਰਵੀਨ ਕੁਮਾਰ ਪੱਕਾ ਐਮਸੀ, ਜੈਪਾਲ ਬਖਤੂ, ਹਰਪ੍ਰੀਤ ਸਿੰਘ ਸੇਖੂ, ਗੁਰਪ੍ਰੀਤ ਸਿੰਘ ਸੇਖੂ ਬਲਾਕ ਸੰਮਤੀ ਮੈਂਬਰ, ਮੇਜਰ ਸਿੰਘ ਪ੍ਰਧਾਨ, ਰਵੀ ਚÏਹਾਨ, ਸ਼ਾਮਿਲ ਹੋਣ ਵਾਲਿਆਂ ਵਿਚ ਵਿਜੈਪਾਲ, ਪੁਸ਼ਪਾ ਦੇਵੀ, ਰਜਿੰਦਰ ਲਾਲਾ, ਛਿੰਦਾ, ਵਿਜੇ ਕੁਮਾਰ, ਦੀਪੂ ਕੁਮਾਰ, ਸੀਮਾ ਦੇਵੀ, ਗੁੱਡੀ ਦੇਵੀ, ਸ਼ਾਂਤੀ ਦੇਵੀ, ਊਸ਼ਾ ਰਾਣੀ, ਕਿਰਨਾ ਰਾਣੀ ਆਦਿ ਹਾਜ਼ਰ ਸਨ¢ ਵਿਜੈਪਾਲ ਸਾਬਕਾ ਪ੍ਰਧਾਨ ਨੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਭਰੋਸਾ ਦਿਵਾਇਆ ਕਿ ਨਵੇਂ ਸ਼ਾਮਿਲ ਹੋਏ ਸਮੂਹ ਪਰਿਵਾਰਾਂ ਨਾਲ ਮਿਲ ਕੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕੀਤਾ ਜਾਵੇਗਾ¢