07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਇਹ ਕਿਹੋ ਜਿਹਾ 'ਡਿਜੀਟਲ ਇੰਡੀਆ' ਗੈਸ ਏਜੰਸੀ ਮੂਹਰੇ ਲੱਗੀਆਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਸਰਕਾਰਾਂ ਦਾ ਮੂੰਹ ਚਿੜਾਉਣ ਲੱਗੀਆਂ

ਅਜੀਤ ਡੈਸਕ 01-05-2026
ਸੰਗਤ ਮੰਡੀ, 30 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਡਿਜੀਟਲ ਇੰਡੀਆ' ਬਣਾਉਣ ਲਈ ਭਾਵੇਂ ਜੀ ਤੋੜ ਯਤਨ ਕੀਤੇ ਗਏ ਸਨ, ਪ੍ਰੰਤੂ ਸੰਗਤ ਮੰਡੀ ਦੀ ਗੈੱਸ ਏਜੰਸੀ ਮੂਹਰੇ ਸਵੇਰ ਤੋਂ ਸ਼ਾਮ ਤੱਕ ਲੱਗਦੀਆਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਸਰਕਾਰਾਂ ਦਾ ਮੂੰਹ ਚਿੜਾਉਣ ਲੱਗੀਆਂ ਹਨ ਅਤੇ ਇਹ ਦਾਅਵੇ ਸਿਰਫ਼ ਕਾਗ਼ਜ਼ੀ ਹੀ ਨਜ਼ਰ ਆਉਂਦੇ ਹਨ | ਲੋਕਾਂ ਦੀਆਂ ਲੰਬੀਆਂ ਕਤਾਰਾਂ ਇਸ ਗੱਲ ਦਾ ਸਬੂਤ ਹਨ, ਕਿ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਅਜੇ ਹੋਰ ਸੰਘਰਸ਼ ਕਰਨ ਦੀ ਲੋੜ ਹੈ | ਇਲਾਕੇ ਦੇ ਲੋਕਾਂ 'ਚ ਇਸ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ | ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਜ਼ਿਲ੍ਹੇ ਵਿਚ ਗੈੱਸ ਦੀ ਕੋਈ ਕਿੱਲਤ ਨਾ ਹੋਣ ਦੇ ਦਾਅਵੇ ਕਰ ਰਹੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਸੰਗਤ ਮੰਡੀ ਵਿਚ ਆ ਕੇ ਹੀ ਪਤਾ ਲੱਗਦੀ ਹੈ ਕਿ ਕਿਵੇਂ ਲੋਕ ਗੈੱਸ ਸਿਲੰਡਰਾਂ ਲਈ ਧੁੱਪ 'ਚ ਸੜ ਰਹੇ ਹਨ | ਸੰਗਤ ਮੰਡੀ ਦੀ ਇਕਲੌਤੀ ਗੈੱਸ ਏਜੰਸੀ ਕੋਲ ਦਰਜਨਾਂ ਪਿੰਡਾਂ ਦੇ ਕਰੀਬ 25 ਹਜ਼ਾਰ ਤੋਂ ਵੱਧ ਗੈੱਸ ਕਨੈੱਕਸ਼ਨ ਹਨ, ਜਿਸ ਦਾ ਫ਼ਾਇਦਾ ਚੁੱਕਦੇ ਏਜੰਸੀ ਮਾਲਕਾਂ ਵਲੋਂ ਮਨਮਾਨੀ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਆਨਲਾਈਨ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਫਿਰ ਗੈੱਸ ਸਿਲੰਡਰਾਂ ਲਈ ਕੇਂਦਰੀ ਪੈਟਰੋਲੀਅਮ ਮੰਤਰਾਲੇ ਵਲੋਂ ਘੰਟਿਆਂ ਬੱਧੀ ਲੋਕਾਂ ਨੂੰ ਲਾਈਨਾਂ ਵਿਚ ਖੜ੍ਹਨ ਤੋਂ ਰਾਹਤ ਕਿਉਂ ਨਹੀਂ ਮਿਲਦੀ, ਜਿਨ੍ਹਾਂ ਨੂੰ ਸਾਰਾ ਦਿਨ ਉਡੀਕ ਕਰਨ ਤੋਂ ਬਾਅਦ ਵੀ ਸਿਲੰਡਰ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਲੋਕ ਗੈੱਸ ਏਜੰਸੀ ਦੇ ਖ਼ਿਲਾਫ਼ ਧਰਨੇ ਲਗਾ ਚੱੁਕੇ ਹਨ, ਹਲਕਾ ਵਿਧਾਇਕ ਵਲੋਂ ਵੀ ਯਤਨ ਕੀਤੇ ਜਾ ਚੁੱਕੇ ਹਨ, ਪਰ ਪ੍ਰਸ਼ਾਸਨ ਵਲੋਂ ਢੁੱਕਵੀਂ ਕਾਰਵਾਈ ਨਾ ਹੋਣ ਕਰਕੇ ਏਜੰਸੀ ਮਾਲਕਾਂ ਦੇ ਹੌਸਲੇ ਬੁਲੰਦ ਹਨ ਅਤੇ ਲੋਕਾਂ ਦੀ ਪ੍ਰੇਸ਼ਾਨੀ ਦਿਨੋਂ-ਦਿਨ ਹੋਰ ਵਧ ਰਹੀ ਹੈ | ਇਲਾਕੇ ਦੇ ਲੋਕਾਂ ਵਲੋਂ ਉਕਤ ਏਜੰਸੀ ਦੀ ਜਾਂਚ ਉਪਰੰਤ ਜਿੰਮੇਵਾਰਾਂ ਖ਼ਿਲਾਫ਼ ਸਖ਼ਤ
ਪਿਛਲੀ ਖ਼ਬਰ -ਮਾਮਲਾ ਘਰੇਲੂ ਕਲੇਸ਼ 'ਚ ਰਾਜ਼ੀਨਾਮਾ ਕਰਵਾਉਣ ਦਾ- ਭਾਣਜੇ ਨੇ ਮਾਮੇ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ, ਮਾਮਲਾ ਦਰਜ... ਅਗਲੀ ਖ਼ਬਰ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਅਤੇ ਮੀਤ ਪ੍ਰਧਾਨ ਦਰਜਨਾਂ ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਕੇ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।