ਸੀਂਗੋ ਮੰਡੀ, 30 ਅਪ੍ਰੈਲ (ਲਕਵਿੰਦਰ ਸ਼ਰਮਾ)-ਇਥੋਂ ਲਾਗਲੇ ਪਿੰਡ ਮਿਰਜੇਆਣਾ ਵਿਖੇ ਰਾਜੀਨਾਮਾਂ ਕਰਵਾਉਣ ਆਏ ਮਾਮੇ 'ਤੇ ਭਾਣਜੇ ਅਤੇ ਉਸ ਦੇ ਸਾਥੀਆਂ ਵੱਲੋਂ ਫਾਇਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ¢ ਸੀਂਗੋ ਮੰਡੀ ਦੀ ਪੁਲਿਸ ਵਲੋਂ ਦਰਜ ਕੀਤੇ ਮਾਮਲੇ ਅਨੁਸਾਰ ਅਮਰਜੀਤ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਪੈਰੋ ਨੇ ਦੱਸਿਆ ਕਿ ਉਹ ਦੀ ਭੈਣ ਅਮਰਜੀਤ ਕੌਰ ਪਿੰਡ ਮਿਰਜੇਆਣਾ ਵਿਖੇ ਰਹਿੰਦੀ ਹੈ, ਜਿਸ ਦੇ ਦੋ ਪੁੱੱਤਰ ਬਲਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਹਨ ਉਸ ਦੀ ਭੈਣ ਜਸਵਿੰਦਰ ਸਿੰਘ ਕੋਲ ਰਹਿੰਦੀ ਹੈ, ਉਨ੍ਹਾਂ ਦੱਸਿਆਂ ਕਿ ਬਲਜਿੰਦਰ ਸਿੰਘ ਸ਼ਰਾਬ ਦਾ ਆਦਿ ਹੋਣ ਕਰਕੇ ਆਪਣੇ ਪਰਿਵਾਰਕ ਮੈਬਰਾਂ ਨਾਲ ਵੀ ਲੜਦਾ ਰਹਿੰਦਾ ਹੈ, ਜਿਸ ਨੇ ਆਪਣੀ ਪਤਨੀ ਅਤੇ ਲੜਕਾ ਉਸ ਦੀ ਪਤਨੀ ਦੇ ਪੇਕੇ ਜੋੜਕੀਆਂ ਚਲੇ ਗਏ, ਜਿਨ੍ਹਾਂ ਨਾਲ ਮੇਰੇ ਭੈਣ ਵੀ ਚਲੀ ਗਈ, ਪੀੜਤ ਨੇ ਬਿਆਨਾਂ ਵਿੱਚ ਦੱਸਿਆ ਉਹ ਆਪਣੀ ਭੈਣ ਨੂੰ ਨਾਲ ਲੈ ਕੇ ਪਿੰਡ ਮਿਰਜੇਆਣਾ ਆਈਆਂ ਅਤੇ ਬਲਜਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਰਾਬ ਦੇ ਨਸੇ ਵਿੱਚ ਸਾਨੂੰ ਗਾਲੀ ਗਲੋਚ ਕਰਨ ਗੱਲ ਪਿਆ, ਜਿਸ ਨਾਲ ਉਸ ਦੇ ਸਾਥੀ ਵੀ ਮੌਜੂਦ ਸਨ, ਉਸ ਤੋਂ ਬਾਅਦ ਬਾਹਰ ਗਲੀ ਵਿੱਚ ਆ ਕੇ ਮੇਰੇ 'ਤੇ ਬਲਜਿੰਦਰ ਸਿੰਘ ਨੇ ਲਾਇਸੰਸੀ 32 ਬੋਰ ਪਿਸਟਲ ਨਾਲ ਮਾਰਨ ਦੀ ਨੀਅਤ ਨਾਲ ਮੇਰੇ ਵੱਲ ਸਿੱਧਾ ਫਾਇਰ ਕਰ ਦਿੱਤਾ ਜੋ ਪੀੜਤ ਦੀ ਲੱਤ ਵਿੱਚ ਲੱਗ ਗਿਆ, ਜਿਸ ਤੋਂ ਬਾਅਦ ਕਥਿਤ ਦੋਸ਼ੀ ਮੌਕੇ ਤੋਂ ਭੱਜ ਗਏ, ਜ਼ਖਮੀ ਨੂੰ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ¢ਤਲਵੰਡੀ ਸਾਬੋ ਪੁਲਿਸ ਨੇ ਜਖਮੀ ਅਮਰਜੀਤ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਪੈਰੋ ਦੇ ਬਿਆਨ 'ਤੇ ਬਲਜਿੰਦਰ ਸਿੰਘ ਪੁੱਤਰ ਬਲਕੋਰ ਸਿੰਘ, ਬਲਕਰਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਮਿਰਜੇਆਣਾ ਅਤੇ ਧੱਲੂ ਸਿੰਘ ਵਾਸੀ ਮੈਨੂੰਆਣਾ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ, ਜਾਂਚ ਅਧਿਕਾਰੀ ਬਲਵੰਤ ਸਿੰਘ ਨੇ ਦੱਸਿਆ ਕਿ ਕਥਿਤ ਦੋਸੀਆਂ ਦੀ ਗਿ੍ਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ¢