13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਵਲੋਂ ਬਾਬਾ ਹੈਦਰ ਸ਼ੇਖ ਦਾ ਉਸ (13ਵਾਂ ਰੋਜ਼ਾ) ਕੇਕ ਕੱਟ ਕੇ ਮਨਾਇਆ <br/>

ਅਜੀਤ ਡੈਸਕ 06-03-2026
ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ)-ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਵਲੋਂ ਬਾਬਾ ਹੈਦਰ ਸ਼ੇਖ ਦਾ ਉਸ (13ਵਾਂ ਰੋਜ਼ਾ) ਘੜੈਲੀ ਰੋਡ ਸਥਿਤ ਪੀਰਖਾਨਾ ਤਪਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਗੋਲਡੀ ਪੱਖੋ ਕਲਾਂ, ਬਾਬਾ ਛਤਰੀ ਨੇ ਸ਼ੇਖ ਸਾਈ ਬਾਬਾ ਬਘੇਲ ਤੇ ਸ਼ਰਧਾਲੂਆਂ ਸਮੇਤ ਕੇਕ ਕੱਟਣ ਅਤੇ ਰੋਜ਼ੇ 'ਤੇ ਫ਼ੁੱਲ ਚੜ੍ਹਾਉਣ ਦੀ ਰਸਮ ਅਦਾ ਕੀਤੀ | ਸ਼ੇਖ ਸਾਂਈਾਆਂ ਨੇ ਬਾਬਾ ਹੈਦਰ ਸ਼ੇਖ ਦੇ ਉਸ ਨੂੰ ਮੁੱਖ ਰੱਖਦਿਆਂ ਬਾਬਾ ਜੀ ਦਾ ਯਸ਼ ਗਾਇਨ ਕੀਤਾ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਸਮਾਗਮ ਮੌਕੇ ਕਮੇਟੀ ਮੈਂਬਰਾਂ ਵਲੋਂ ਬੜੀ ਹੀ ਸ਼ਰਧਾ ਨਾਲ ਮੁਸਲਿਮ ਭਾਈਚਾਰੇ ਦਾ ਰੋਜ਼ਾ ਵੀ ਖੁਲ੍ਹਵਾਇਆ ਗਿਆ | ਧਾਰਮਿਕ ਸਮਾਗਮ ਮੌਕੇ ਭੰਡਾਰਾ ਅਤੱੁਟ ਵਰਤਿਆ | ਇਸ ਮੌਕੇ ਕਮੇਟੀ ਦੇ ਪ੍ਰਧਾਨ ਹੇਮ ਰਾਜ ਸ਼ੰਟੀ ਮੌੜ, ਚੇਅਰਮੈਨ ਚਿਮਨ ਲਾਲ, ਸੈਕਟਰੀ ਕਿ੍ਸ਼ਨ ਗੋਇਲ, ਸਰਪ੍ਰਸਤ ਮੋਹਨ ਲਾਲ ਬਹਾਵਲਪੁਰੀਆ, ਸਰਪ੍ਰਸਤ ਰਾਜ ਕੁਮਾਰ ਪੱਖੋ, ਮੀਤ ਪ੍ਰਧਾਨ ਦਾਰਾ ਸਿੰਘ, ਕੈਸ਼ੀਅਰ ਕੇਵਲ ਬਰੇਟਾ, ਵਿਪਨ ਕੁਮਾਰ ਬਰਫ਼ੀ, ਸੁਰਿੰਦਰ ਕੁਮਾਰ ਬਬਲੀ, ਸੁਸ਼ੀਲ ਕੁਮਾਰ ਬੰਟੀ, ਹਨੀ ਜਿੰਦਲ, ਟੀ.ਟੀ ਬਾਬਾ, ਰਾਜੂ ਧੌਲਾ, ਭੋਲਾ ਡਾਕਟਰ, ਸੁਭਾਸ਼ ਮੁਨੀਮ, ਤਰਸੇਮ ਲਾਲ, ਸ਼ਿਵਜੀ ਭੈਣੀ, ਭਗਵੰਤ ਰਾਏ, ਇੰਦਰ ਸੈਨ, ਸੋਨੀ ਸਹਿਣਾ, ਹਰਬੰਸ ਲਾਲ ਮੌੜ, ਭੂਸ਼ਨ ਰੂੜੇਕੇ, ਕਿ੍ਸ਼ਨ ਲਾਲ, ਕਮਲ ਗੋਇਲ, ਅਰੁਣ ਗੋਇਲ ਆਦਿ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਹਰਬਲ ਰੰਗਾਂ ਅਤੇ ਫ਼ੁੱਲਾਂ ਨਾਲ ਮਨਾਇਆ ਹੋਲੀ ਦਾ ਤਿਉਹਾਰ <br/> ਅਗਲੀ ਖ਼ਬਰ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਬਣਾਏਗੀ ਸਰਕਾਰ-ਵਿਧਾਇਕ ਕਾਲਾ ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।