13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹਰਬਲ ਰੰਗਾਂ ਅਤੇ ਫ਼ੁੱਲਾਂ ਨਾਲ ਮਨਾਇਆ ਹੋਲੀ ਦਾ ਤਿਉਹਾਰ <br/>

ਅਜੀਤ ਡੈਸਕ 06-03-2026
ਬਰਨਾਲਾ, 5 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਕੱਚਾ ਕਾਲਜ ਰੋਡ ਸਥਿਤ ਕ੍ਰਿਸ਼ਨਾ ਮੁਹੱਲਾ ਨਿਵਾਸੀਆਂ ਵਲੋਂ ਸਿੰਪਲ ਜੱਗਾ, ਵੀਰਪਾਲ ਕੌਰ, ਰਮਨਦੀਪ ਕੌਰ, ਰਾਧਿਕਾ ਰਾਣੀ ਅਤੇ ਰਜਨੀ ਰਾਣੀ ਦੀ ਅਗਵਾਈ 'ਚ ਹੋਲੀ ਦਾ ਤਿਉਹਾਰ ਫ਼ੁੱਲਾਂ ਅਤੇ ਹਰਬਲ ਰੰਗਾਂ ਨਾਲ ਰਲ ਮਿਲ ਕੇ ਮਨਾਇਆ ਗਿਆ | ਇਸ ਮੌਕੇ ਆਦਿ ਸ਼ਕਤੀ ਮਾਤਾ ਮੰਦਰ ਤੋਂ ਹੋਲੀ ਸੰਬੰਧੀ ਪ੍ਰਭਾਤ ਫੇਰੀ ਪ੍ਰਧਾਨ ਬਲਦੇਵ ਕਿ੍ਸ਼ਨ ਮੱਖਣ ਦੀ ਅਗਵਾਈ ਵਿਚ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਇੱਕ ਜਥਾ ਐਡਵੋਕੇਟ ਸੋਨੂ ਲਾਡਵਾਲ, ਅਚਾਰੀਆ ਸਿਰੀ ਨਿਵਾਸ ਅਤੇ ਭਾਜਪਾ ਆਗੂ ਸੰਦੀਪ ਜੇਠੀ ਦੀ ਅਗਵਾਈ ਵਿਚ ਮੁਹੱਲੇ ਚ ਪਹੁੰਚਿਆ | ਸਭਨਾਂ ਨੇ ਰਲ ਮਿਲ ਕੇ ਠਾਕੁਰ ਜੀ ਅਤੇ ਰਾਧਾ ਰਾਣੀ ਸੰਗ ਫੁੱਲਾਂ ਦੀ ਹੋਲੀ ਖੇਡੀ | ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਨੂੰ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ, ਵਿਕਾਸ ਭੰਡਾਰੀ ਅਤੇ ਪ੍ਰਦੀਪ ਸਿੰਘ ਦੀ ਅਗਵਾਈ ਰਿਫਰੈਸ਼ਮੈਂਟ ਵੰਡੀ ਗਈ | ਹੋਲੀ ਉਤਸਵ ਬ੍ਰਜ ਦੀ ਹੋਲੀ ਦੀ ਝਲਕ ਪੇਸ਼ ਕਰ ਰਿਹਾ ਸੀ | ਇਸ ਦੌਰਾਨ ਭਜਨ ਗਾਇਨ ਵੀ ਕੀਤਾ ਗਿਆ | ਇਸ ਮੌਕੇ ਮੰਦਿਰ ਕਮੇਟੀ ਵਲੋਂ ਮੁਕੇਸ਼ ਲਵਲੀ ਦੀਪਕ ਸਿੰਗਲਾ, ਅਤੁਲ ਗੁਪਤਾ, ਚੇਤਨ ਬਾਂਸਲ, ਰਿਸ਼ੀ ਗੋਇਲ, ਸੁਮਨ ਗੋਇਲ, ਸੋਮਾ ਭੰਡਾਰੀ, ਰੇਨੂ ਸਿੰਗਲਾ, ਅਨੂ ਗੋਇਲ, ਚੰਚਲ ਗੋਇਲ, ਪ੍ਰੋਮਿਲਾ ਅਤੇ ਮੁਹੱਲਾ ਨਿਵਾਸੀਆਂ ਵਲੋਂ ਸੰਜੀਵ ਮਕੈਨਿਕ, ਬਲਜਿੰਦਰ ਕੌਰ, ਹਰਦੀਪ ਸਿੰਘ ਹੈਪੀ, ਗੋਬਿੰਦ ਬਾਂਸਲ, ਸ਼ਸ਼ੀ ਬਾਂਸਲ, ਰਾਕੇਸ਼ ਗਰਗ, ਪਿਆਰਾ ਸਿੰਘ, ਜਸਬੀਰ ਕੌਰ ਜੱਸੀ, ਅਨੀਤਾ ਗਰਗ, ਕਿ੍ਸ਼ਨਾ ਗਰਗ, ਡਾਕਟਰ ਸਤੀਸ਼ ਕੁਮਾਰ, ਨੀਤੂ ਸ਼ਰਮਾ, ਬਲਦੇਵ ਸਿੰਘ ਮਿੱਠੂ, ਨਵਜੋਤਪ੍ਰੀਤ ਸਿੰਘ ਟਿੰਕੂ, ਅਸ਼ਮ, ਰਾਸ਼ਟਰੀ ਸੋਇਮ ਸੰਘ ਵਲੋਂ ਅਸ਼ਵਨੀ ਸਿੰਗਲਾ, ਦਰਸ਼ਨ ਕੁਮਾਰ, ਡਾ. ਨਰਿੰਦਰ ਕੁਮਾਰ ਤੋਂ ਇਲਾਵਾ ਮੋਨਿਕਾ ਗਰਗ, ਏਕਤਾ ਵਾਲਮੀਕਿ, ਜਸਮੇਲ ਕੌਰ, ਦੀਪ ਚੰਦ ਬਾਂਸਲ, ਮਹਿੰਦਰ ਪਾਲ ਗਰਗ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੱਖ-ਵੱਖ ਮੰਦਰਾਂ ਵਿਚ ਖੇਡੀ ਗਈ ਫੱੁਲਾਂ ਦੀ ਹੋਲੀ <br/> ਅਗਲੀ ਖ਼ਬਰ ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਵਲੋਂ ਬਾਬਾ ਹੈਦਰ ਸ਼ੇਖ ਦਾ ਉਸ (13ਵਾਂ ਰੋਜ਼ਾ) ਕੇਕ ਕੱਟ ਕੇ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।