13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸ਼ਹਿਣਾ ਵਿਖੇ ਪ੍ਰਸਿੱਧ ਮੰਦਰ ਬੀਬੜੀਆਂ ਮਾਈਆਂ ਮੇਲਾ ਮੌਕੇ ਸੰਗਤਾਂ ਨੇ ਮੱਥਾ ਟੇਕਿਆ <br/>

ਅਜੀਤ ਡੈਸਕ 30-03-2026
ਸ਼ਹਿਣਾ, 29 ਮਾਰਚ (ਸੁਰੇਸ਼ ਗੋਗੀ)-ਕਸਬਾ ਸ਼ਹਿਣਾ ਵਿਖੇ ਪ੍ਰਸਿੱਧ ਮੰਦਰ ਬੀਬੜੀਆਂ ਮਾਈਆਂ ਤੇ ਅੱਜ ਫਿਰ ਦੁਬਾਰਾ ਵੱਡੀ ਗਿਣਤੀ ਵਿਚ ਮੇਲਾ ਲੱਗਾ | ਜਿਸ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕਾਂ ਨੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ | ਕਮੇਟੀ ਪ੍ਰਧਾਨ ਅਮਰੀਕ ਸਿੰਘ ਬੀਕਾ ਨੇ ਦੱਸਿਆ ਕਿ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਢੁਕਵੇਂ ਪ੍ਰਬੰਧ ਲੰਗਰ ਵਿਚ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ 5 ਲੱਖ ਦੇ ਕਰੀਬ ਸੰਗਤਾਂ ਵਲੋਂ ਦਿੱਤੀ ਜਾਂਦੀ ਦਾਨ ਵਜੋਂ ਰਕਮ ਇਕੱਠੀ ਹੋਈ | ਇਸ ਸਮੇਂ ਅਨਿਲ ਕੁਮਾਰ ਗਰਗ, ਹਰਮੇਲ ਸਿੰਘ ਟੱਲੇਵਾਲੀਆ, ਗੁਰਪ੍ਰੀਤ ਸਿੰਘ ਪੀਤਾ, ਪੰਚ ਕੁਲਦੀਪ ਸਿੰਘ, ਪਟਵਾਰੀ ਅਜੈਬ ਸਿੰਘ, ਪਟਵਾਰੀ ਹਰਬੰਸ ਸਿੰਘ, ਨੰਬਰਦਾਰ ਅਸ਼ੋਕ ਕੁਮਾਰ, ਲੱਕੀ ਸਿੰਘ, ਬਿਮਲ ਕੁਮਾਰ, ਬਿੰਦਰ ਸਿੰਘ, ਪਿਆਰਾ ਸਿੰਘ, ਗੁਰਵਿੰਦਰ ਸਿੰਘ ਨਾਮਧਾਰੀ ਆਦਿ ਕਮੇਟੀ ਆਗੂਆਂ ਵਲੋਂ ਮੈਡਮ ਰੇਨੂ ਪਰੋਚਾ ਥਾਣਾ ਸ਼ਹਿਣਾ ਇੰਚਾਰਜ ਅਤੇ ਉਸ ਦੀ ਟੀਮ ਦਾ ਵਧੀਆ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਪਿੰਡ ਠੁੱਲੀਵਾਲ ਵਿਖੇ ਸਾਲਾਨਾ ਕਬੱਡੀ ਖੇਡ ਮੇਲਾ ਜੋਸ਼ੋ ਖਰੋਸ਼ ਨਾਲ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹੇ ਵਿਚ 24 ਕਰੋੜ ਦੀ ਲਾਗਤ ਵਾਲੇ 94 ਖੇਡ ਮੈਦਾਨਾਂ ਨਾਲ ਖੇਡ ਸੱਭਿਆਚਾਰ ਨੂੰ ਮਿਲੇਗਾ ਹੁਲਾਰਾ-ਮੀਤ ਹੇਅਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।