13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਿੰਡ ਠੁੱਲੀਵਾਲ ਵਿਖੇ ਸਾਲਾਨਾ ਕਬੱਡੀ ਖੇਡ ਮੇਲਾ ਜੋਸ਼ੋ ਖਰੋਸ਼ ਨਾਲ ਕਰਵਾਇਆ <br/>

ਅਜੀਤ ਡੈਸਕ 30-03-2026
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਛੇਵਾਂ ਸਾਲਾਨਾ ਇਕ ਰੋਜ਼ਾ ਕਬੱਡੀ ਖੇਡ ਮੇਲਾ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਖੇਡ ਮੇਲੇ ਦਾ ਉਦਘਾਟਨ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਅਤੇ ਸਮੂਹ ਪ੍ਰਬੰਧਕਾਂ ਸਾਂਝੇ ਤੌਰ 'ਤੇ ਕੀਤਾ | ਖੇਡ ਮੇਲੇ ਦੇ ਅੰਤਿਮ ਨਤੀਜੇ ਅਨੁਸਾਰ ਕਬੱਡੀ 25 ਕਿੱਲੋ ਵਰਗ 'ਚ ਮੇਜ਼ਬਾਨ ਟੀਮ ਠੁੱਲੀਵਾਲ ਨੇ ਪਿੰਡ ਭੂਦਨ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਬੱਡੀ 30 ਕਿੱਲੋ 'ਚ ਮੌੜ ਨਾਭਾ ਦੀ ਟੀਮ ਪਹਿਲਾ ਅਤੇ ਬੁਰਜ ਮਾਨਸਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਲੜਕੀਆਂ ਦੇ 40 ਕਿੱਲੋ ਵਰਗ ਵਿਚ ਅਥਲੈਟਿਕ ਕਲੱਬ ਛੰਨਾ ਨੇ ਪਹਿਲਾ ਅਤੇ ਸ਼ਹੀਦ ਬਾਬਾ ਤਾਰੂ ਸਿੰਘ ਕੱਟੂ ਦੀ ਟੀਮ ਨੇ ਦੂਜਾ ਇਨਾਮ ਜਿੱਤਿਆ | ਦਿਲਚਸਪ ਮੁਕਾਬਲੇ 'ਚ 40 ਕਿੱਲੋ ਵਰਗ ਲੜਕੇ ਪਿੰਡ ਠੁੱਲੀਵਾਲ ਦੀ ਮੇਜ਼ਬਾਨ ਟੀਮ ਨੇ ਪਿੰਡ ਦੀਵਾਨਾ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ ਪ੍ਰਾਪਤ ਕਰ ਕੇ ਝੰਡੀ ਗੱਡੀ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਹਰਤੇਜ ਸਿੰਘ ਸਿੱਧੂ, ਸੰਮਤੀ ਮੈਂਬਰ ਹਰਜੀਤ ਸਿੰਘ, ਪਿ੍ੰਸੀਪਲ ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਸੋਹੀ, ਜਸਵਿੰਦਰ ਸਿੰਘ ਜੱਸੀ, ਪੰਚ ਲਖਬੀਰ ਸਿੰਘ, ਪੰਚ ਹਰਜੀਤ ਸਿੰਘ ਹੈਪੀ ਆਦਿ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਸਮੂਹ ਪ੍ਰਬੰਧਕਾਂ ਵਲੋਂ ਮੇਲੇ ਦੀ ਸਫਲਤਾ ਲਈ ਸਹਿਯੋਗ ਦੇਣ ਤੇ ਦਾਨੀ ਸੱਜਣਾਂ, ਵੱਖ-ਵੱਖ ਸ਼ਖ਼ਸੀਅਤਾਂ, ਕੋਚ ਰਾਜ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਖੇਡ ਮੇਲੇ ਦੀ ਕੁਮੈਂਟਰੀ ਪ੍ਰਸਿੱਧ ਕਬੱਡੀ ਕੁਮੈਂਟੇਟਰ ਲੱਖਾ ਖ਼ਿਆਲੀ, ਪ੍ਰੀਤ ਲਿਖਾਰੀ ਵਲੋਂ ਬਾਖ਼ੂਬੀ ਕੀਤੀ ਗਈ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਉਹ ਕਾਰਜ ਚਾਰ ਸਾਲਾਂ ਵਿਚ ਕਰ ਦਿਖਾਏ ਜੋ ਰਵਾਇਤੀ ਪਾਰਟੀਆਂ 70 ਸਾਲਾਂ 'ਚ ਨਾ ਕਰ ਸਕੀਆਂ-ਪਰਮਿੰਦਰ ਸਿ... ਅਗਲੀ ਖ਼ਬਰ ਸ਼ਹਿਣਾ ਵਿਖੇ ਪ੍ਰਸਿੱਧ ਮੰਦਰ ਬੀਬੜੀਆਂ ਮਾਈਆਂ ਮੇਲਾ ਮੌਕੇ ਸੰਗਤਾਂ ਨੇ ਮੱਥਾ ਟੇਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।