24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੀ ਚੁੰਬਕ ਸਿਰਫ਼ ਲੋਹੇ ਨੂੰ ਹੀ ਆਕਰਸ਼ਿਤ ਕਰਦਾ ਹੈ?

ਅਜੀਤ ਡੈਸਕ 02-05-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਚੁੰਬਕ ਇਨ੍ਹਾਂ ਧਾਤਾਂ ਨੂੰ ਉਸ ਤਾਕਤ ਨਾਲ ਆਪਣੇ ਵੱਲ ਨਹੀਂ ਖਿੱਚ ਪਾਉਂਦਾ, ਜਿਸ ਤਰ੍ਹਾਂ ਉਹ ਲੋਹੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਹੁਣ ਤੁਹਾਡੀ ਸਮਝ 'ਚ ਆਇਆ ਹੋਵੇਗਾ ਕਿ ਜਦੋਂ ਕਦੇ ਆਪਾਂ ਐਮ.ਆਰ.ਆਈ. (ਮੈਗਨੈਟਿਕ ਰੇਜੋਨਿਸ ਇਮੇਜਿੰਗ) ਕਰਵਾਉਣ ਲਈ ਜਾਂਦੇ ਹਾਂ ਤਾਂ ਇਸ ਤੋਂ ਪਹਿਲਾਂ ਤੁਹਾਡੀ ਘੜੀ, ਕੜਾ, ਅੰਗੂਠੀ ਤੇ ਧਾਤੂ ਦੀਆਂ ਹੋਰ ਚੀਜ਼ਾਂ ਨੂੰ ਉਤਰਵਾ ਕੇ ਇਕ ਪਾਸੇ ਰਖਵਾ ਲਿਆ ਜਾਂਦਾ ਹੈ। ਇਸ ਤੋਂ ਵੀ ਰੌਚਕ ਜਾਣਕਾਰੀ ਇਹ ਹੈ ਕਿ ਕਥਿਤ ਡਾਇਆਮੈਗਨੈਟਿਕ ਬਾਡੀਜ਼ ਜਿਵੇਂ-ਜ਼ਿੰਕ, ਲੈੈਡ, ਸਲਫਰ ਤੇ ਬਿਸਮੁਥ ਤਾਂ ਸ਼ਕਤੀਸ਼ਾਲੀ ਚੁੰਬਕ ਵੱਲ ਖਿੱਚੇ ਜਾਣ ਦੀ ਬਜਾਏ ਇਸ ਤੋਂ ਦੂਰ ਭੱਜਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਤਰਲ ਤੇ ਗੈਸ ਨੂੰ ਵੀ ਚੁੰਬਕ ਆਪਣੇ ਵੱਲ ਖਿੱਚ ਜਾਂ ਦੂਰ ਭਜਾ ਸਕਦਾ ਹੈ। ਪਰ ਅਜਿਹਾ ਪ੍ਰਭਾਵ ਪੈਦਾ ਕਰਨ ਲਈ ਚੁੰਬਕ ਦਾ ਬਹੁਤ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ। ਉਦਾਹਰਣ ਲਈ ਚੁੰਬਕ ਸ਼ੁੱਧ ਆਕਸੀਜਨ ਨੂੰ ਆਕਰਸ਼ਿਤ ਕਰ ਸਕਦਾ ਹੈ। ਜੇਕਰ ਅਸੀਂ ਸਾਬਣ ਦੇ ਬੁਲਬੁਲੇ ਨੂੰ ਆਕਸੀਜਨ ਨਾਲ ਭਰ ਕੇ ਉਸ ਨੂੰ ਸ਼ਕਤੀਸ਼ਾਲੀ ਇਲੈਕਟ੍ਰੋਮੈਗਨੇਟ ਦੇ ਛੇਕਾਂ 'ਤੇ ਰੱਖ ਦੇਈਏ ਤਾਂ ਉਸ ਦੀ ਅਦ੍ਰਿਸ਼ ਚੁੰਬਕੀ ਸ਼ਕਤੀ ਬੁਲਬੁਲਿਆਂ ਨੂੰ ਦੋ ਵਿਰੋਧੀ ਸਿਰਿਆਂ (ਪੋਲਜ) ਵਿਚਾਲੇ ਲਟਕਾ ਦੇਵੇਗੀ, ਜਿਸ ਨੂੰ ਸਾਫ ਵੇਖਿਆ ਜਾ ਸਕਦਾ ਹੈ। ਸ਼ਕਤੀਸ਼ਾਲੀ ਚੁੰਬਕ ਦੇ ਪੋਲਜ਼ ਦੇ ਵਿਚਾਲੇ ਜੇਕਰ ਬਲਦੀ ਹੋਈ ਮੋਮਬੱਤੀ ਨੂੰ ਰੱਖ ਦਿੱਤਾ ਜਾਵੇ ਤਾਂ ਉਸ ਦੀ ਰੌਸ਼ਨੀ ਵੀ ਚੁੰਬਕੀ ਸ਼ਕਤੀ ਵੱਲ ਸੰਵੇਦਨਸ਼ੀਲਤਾ ਪ੍ਰਦਰਸ਼ਿਤ ਕਰੇਗੀ ਭਾਵ ਰੌਸ਼ਨੀ ਆਪਣੀ ਆਮ ਸਥਿਤੀ 'ਚ ਨਹੀਂ ਰਹੇਗੀ।
(ਸਮਾਪਤ)

ਪਿਛਲੀ ਖ਼ਬਰ ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਦੀ ਨਵੀਂ ਕਮੇਟੀ ਦਾ ਗਠਨ ਅਗਲੀ ਖ਼ਬਰ ਸਾਡੀ ਬੋਲਾਂ ਨਾਲ ਬਣੇ ਪਹਿਚਾਣ * ਸੁਖਬੀਰ ਸਿੰਘ ਖੁਰਮਣੀਆਂ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।