29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 20-06-2026

ਸਵਾਲ : 611. ਸਾਹਿਤ ਵਿਚ 'ਯਥਾਰਥਵਾਦ' ਤੋਂ ਕੀ ਭਾਵ ਹੈ? 612. 'ਆਦਰਸ਼ਵਾਦ' ਦੇ ਅਰਥ ਕੀ ਹੁੰਦੇ ਹਨ? 613. 'ਕਾਰ ਸੇਵਾ' ਕਿਸ ਤਰ੍ਹਾਂ ਦੀ ਸੇਵਾ ਹੁੰਦੀ ਹੈ?
614. 'ਪੀਰਾਂ ਦੀ ਨਿਆਜ਼' ਕੀ ਹੁੰਦੀ ਹੈ? 615. 'ਕੰਜਕਾਂ' ਖੁਆਉਣੀਆਂ ਕਿਹੜੀ ਰਸਮ ਹੁੰਦੀ ਹੈ? 616. ਮਾਲਵੇ ਵਿਚ 'ਗਦੌੜਾ ਫੇਰਨਾ' ਕਿਸ ਰਸਮ ਨੂੰ ਕਹਿੰਦੇ ਹਨ?
617. ਵਿਆਹ ਤੋਂ ਪਿੱਛੋਂ 'ਛਟੀਆਂ ਖੇਡਣੀਆਂ' ਕਿਹੜੇ ਇਲਾਕੇ ਦੀ ਰੀਤ ਹੈ? 618. ਪੈਲੀ 'ਭੌਲੀ' ਤੇ ਦੇਣ ਦਾ ਕੀ ਅਰਥ ਹੈ?
619. 'ਪ੍ਰੋ. ਪਿਆਰਾ ਸਿੰਘ ਪਦਮ' ਕਿਹੜੀ ਭਾਸ਼ਾ ਦੇ ਵਿਦਵਾਨ ਸਨ?
620. 'ਡਾ. ਭਾਈ ਜੋਧ ਸਿੰਘ' ਕਿਹੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ?
ਜਵਾਬ : 611. ਅਸਲੀਅਤ ਜਾਂ ਹਕੀਕਤ ਵਾਲੀ ਲਿਖਤ।
612. ਗੁਣ ਭਰਪੂਰ-ਔਗੁਣ ਰਹਿਤ ਵਿਚਾਰ।
613. ਕਿਸੇ ਧਾਰਮਿਕ ਇਮਾਰਤ, ਸਰੋਵਰ ਜਾਂ ਵੇਈਂ ਦੀ ਨਵ-ਨਿਰਮਾਣ ਲਈ ਹੱਥੀਂ ਕੀਤੀ ਸੇਵਾ। 614. ਪੀਰਾਂ ਨੂੰ ਚੌਲਾਂ ਦੀ ਦੇਗ ਜਾਂ ਕੋਈ ਹੋਰ ਵਸਤ ਸ਼ਰਧਾ ਨਾਲ ਭੇਟ ਕਰਨੀ। 615. ਛੋਟੀ ਉਮਰ ਦੀਆਂ ਕੰਵਾਰੀਆਂ ਕੁੜੀਆਂ ਨੂੰ ਰੋਟੀ ਵਰਜਣੀ।
616. ਵੱਡੀ ਉਮਰ ਦੇ ਬਜ਼ੁਰਗ ਦੇ ਗੁਜ਼ਰ ਜਾਣ 'ਤੇ ਬੰਨੇ ਨਾਲ ਲਗਦੇ ਪਿੰਡਾਂ ਵਿਚ ਮਠਿਆਈ ਜਾਂ ਖੰਡ ਦੀਆਂ ਟਿੱਕੀਆਂ ਵੰਡਣੀਆਂ।
617. ਮਾਲਵੇ-ਪੁਆਧ ਦੀ। 618. ਕਿਸੇ ਹੋਰ ਕੋਲੋਂ ਹਿੱਸਾ ਪੱਤੀ ਵਾਲੀ ਖੇਤੀ ਕਰਵਾਉਣੀ। 619. ਪੰਜਾਬੀ ਦੇ ਖੋਜੀ। 620. ਪੰਜਾਬੀ ਯੂਨੀਵਰਸਿਟੀ ਪਟਿਆਲਾ।

-ਮੋਬਾਈਲ : +1-647-403-1299

ਪਿਛਲੀ ਖ਼ਬਰ ਲਾਲ ਚਿੜੀ ਨਹੀਂ ਆਈ ਅਗਲੀ ਖ਼ਬਰ ਰੌਚਿਕ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।