29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬਾਲ ਗੀਤ ਕੋਇਲ

ਅਜੀਤ ਡੈਸਕ 20-06-2026

ਕੁਲਦੀਪ ਸਿੰਘ ਚੇਤਨਪੁਰੀ

ਕਾਲੀ ਕੋਇਲ, ਕਾਲੀ ਕੋਇਲ।
ਮਿਸਰੀ ਵਰਗੇ ਤੇਰੇ ਬੋਲ।
ਆਪਣੀ ਰੁੱਤੇ ਆਵੇਂ ਤੂੰ।
ਮਿੱਠੀ ਹੂਕ ਸੁਣਾਵੇਂ ਤੂੰ।
ਕੰਨਾਂ ਵਿਚ ਰਸ ਦੇਵੇਂ ਘੋਲ।
ਕਾਲੀ ਕੋਇਲ, ਕਾਲੀ ਕੋਇਲ।
ਮਿਸਰੀ ਵਰਗੇ ਤੇਰੇ ਬੋਲ।

ਭਾਵੇਂ ਤੇਰਾ ਰੰਗ ਹੈ ਕਾਲਾ।
ਅੱਖੀਆਂ ਦੇ ਤਾਈਂ, ਤੱਕਣ ਵਾਲਾ।
ਜੀਅ ਕਰੇ ਤੂੰ ਆਵੇਂ ਸਾਡੇ ਕੋਲ।
ਕਾਲੀ ਕੋਇਲ, ਕਾਲੀ ਕੋਇਲ।
ਮਿਸਰੀ ਵਰਗੇ ਤੇਰੇ ਬੋਲ।

ਕੂ ਕੂ ਦਾ ਜਦੋਂ ਰਾਗ ਅਲਾਪੇ।
ਅੰਬਰੋਂ ਉੱਤਰੀ ਕੋਈ ਸੂਰਤ ਜਾਪੇ।
ਸਾਨੀ ਨਹੀਂ ਕੋਈ ਤੇਰਾ ਹੋਰ।
ਕਾਲੀ ਕੋਇਲ ਕਾਲੀ ਕੋਇਲ।
ਮਿਸਰੀ ਵਰਗੇ ਤੇਰੇ ਬੋਲ।

ਸੁਬ੍ਹਾ ਸਵੇਰੇ ਜਦੋਂ ਬੋਲਦੀ।
ਕੰਨਾਂ ਦੇ ਕਪਾਟ ਖੋਲ੍ਹਦੀ।
ਕਿੰਨੀ ਤੇਰੀ ਸੁਰ ਅਨਮੋਲ।
ਕਾਲੀ ਕੋਇਲ ਕਾਲੀ ਕੋਇਲ।
ਮਿਸਰੀ ਵਰਗੇ ਤੇਰੇ ਬੋਲ।

-ਪਿੰਡ ਤੇ ਡਾਕ: ਚੇਤਨਪੁਰਾ, ਜ਼ਿਲ੍ਹਾ ਅੰਮ੍ਰਿਤਸਰ।

ਪਿਛਲੀ ਖ਼ਬਰ ਮਾਪਿਆਂ ਦਾ ਤੁਸੀਂ ਰੱਖਿਓ ਖਿਆਲ ਅਗਲੀ ਖ਼ਬਰ ਲਾਲ ਚਿੜੀ ਨਹੀਂ ਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।