* ਨਿਖਿਲ (ਰਾਜੂ ਨੂੰ)-ਕਮਾਲ ਏ ਯਾਰ, ਤੂੰ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ?
ਰਾਜੂ-ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।
* ਥਾਣੇਦਾਰ ਸਾਹਿਬ ਥਾਣੇ 'ਚ ਸ਼ਾਮ ਦੀ ਗਿਣਤੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਪਿਛਲੀ ਲਾਈਨ ਵਿਚ ਇਕ ਸਿਪਾਹੀ ਹਿਲਦਾ ਹੋਇਆ ਨਜ਼ਰ ਆਇਆ। ਉਹ ਬੋਲੇ, 'ਰਾਮ ਲਾਲ ਨਾਲਾਇਕ ਸਾਵਧਾਨ ਹਾਲਤ ਵਿਚ ਹਿੱਲਦਾ ਕਿਉਂ ਏਂ?'
ਉੱਤਰ ਮਿਲਿਆ-ਜਨਾਬ ਰਾਮ ਲਾਲ ਤਾਂ ਛੁੱਟੀ 'ਤੇ ਹੈ।
'ਛੁੱਟੀ 'ਤੇ ਹੈ ਤਾਂ ਕੀ ਹੋਇਆ, ਉਹ ਫਿਰ ਵੀ ਨਹੀਂ ਹਿੱਲੇਗਾ', ਥਾਣੇਦਾਰ ਨੇ ਰੋਹਬ ਨਾਲ ਕਿਹਾ।
* ਤਮੰਨਾ (ਪਿਤਾ ਜੀ ਨੂੰ)-ਪਾਪਾ ਚਿੱਤਰ ਦੇ ਹੇਠਾਂ ਹਮੇਸ਼ਾ ਚਿੱਤਰਕਾਰ ਦਾ ਨਾਂਅ ਕਿਉਂ ਲਿਖਿਆ ਹੁੰਦਾ ਹੈ?
ਪਿਤਾ-ਬੇਟਾ, ਤਾਂ ਕਿ ਹਰ ਕੋਈ ਜਾਣ ਲਵੇ ਕਿ ਚਿੱਤਰ ਸਿੱਧਾ ਕਿੱਧਰੋਂ ਹੈ।
-ਹੁਸਨਰ ਰੋਡ, ਗਿੱਦੜਬਾਹਾ।
ਮੋਬਾਈਲ : 98140-97917
ਆਓ ਹੱਸੀਏ
ਅਜੀਤ ਡੈਸਕ
25-07-2026