26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਰੇਗਿਸਤਾਨੀ ਜਹਾਜ਼

ਰੇਗਿਸਤਾਨੀ ਜਹਾਜ਼

ਅਜੀਤ ਡੈਸਕ 26-09-2026

ਬੱਚਿਓ, ਊਠ ਨੂੰ  'ਮਾਰੂਥਲ ਦਾ ਜਹਾਜ਼' ਕਿਹਾ ਜਾਂਦਾ ਹੈ, ਤੁਹਾਨੂੰ ਪਤਾ ਹੈ |

ਕਿਉਂ? ਕਿਉਂਕਿ ਇਸ ਨੇ ਆਪਣੇ ਸਰੀਰ ਨੂੰ  ਰੇਗਿਸਤਾਨ ਦੀਆਂ ਕਠੋਰ ਸਥਿਤੀਆਂ ਵਿਚ ਰਹਿਣ ਦੇ ਯੋਗ ਬਣਾ ਲਿਆ ਹੈ | ਊਠ ਦੇ ਇਹ ਸਰੀਰਕ ਅਨੁਕੂਲਣ ਹਨ |
• ਰੰਗ : ਇਸ ਦਾ ਭੂਰਾ ਰੰਗ ਰੇਤ ਦੇ ਟਿੱਬਿਆਂ ਨਾਲ ਮੇਲ ਖਾਂਦਾ ਹੈ, ਜੋ ਇਸ ਨੂੰ  ਆਲੇ-ਦੁਆਲੇ ਵਿਚ ਰਲਣ ਵਿਚ ਮਦਦ ਕਰਦਾ ਹੈ | 
• ਪੈਰ : ਰੇਤ ਉਤੇ ਆਸਾਨੀ ਨਾਲ ਚੱਲਣ ਲਈ ਇਸ ਦੇ ਪੈਰ ਚੌੜੇ ਅਤੇ ਚਪਟੇ ਹੁੰਦੇ ਹਨ |
• ਨੱਕ : ਇਸ ਦੇ ਨੱਕ ਉਤੇ ਪਰਦੇ ਹੁੰਦੇ ਹਨ, ਜੋ ਰੇਤਲੇ ਤੂਫਾਨ ਦੌਰਾਨ ਰੇਤ ਨੂੰ  ਨੱਕ ਦੇ ਅੰਦਰ ਜਾਣ ਤੋਂ ਰੋਕਦੇ ਹਨ |
• ਪਾਣੀ ਦੀ ਵਰਤੋਂ : ਉੱਠ ਇਕ ਵਾਰ ਵਿਚ ਬਹੁਤ ਸਾਰਾ ਪਾਣੀ ਪੀ ਸਕਦਾ ਹੈ, ਜੋ ਇਸ ਦੇ ਸਰੀਰ ਦੇ ਟਿਸ਼ੂਆਂ ਵਿਚ ਜਮ੍ਹਾਂ ਹੋ ਜਾਂਦਾ ਹੈ | ਇਸ ਕਾਰਨ ਇਹ ਕਈ ਦਿਨਾਂ ਤੱਕ ਬਿਨਾਂ ਪਾਣੀ ਤੋਂ ਰਹਿ ਸਕਦਾ ਹੈ |
• ਕੁਹਾਣ : ਊਠ ਆਪਣੇ ਕੁਹਾਣ ਵਿਚ ਚਰਬ ਜਮ੍ਹਾਂ ਕਰਦਾ ਹੈ | ਜਦੋਂ ਭੋਜਨ ਦੀ ਕਮੀ ਹੁੰਦੀ ਹੈ, ਤਾਂ ਇਹ ਇਸ ਚਰਬੀ ਦੀ ਵਰਤੋਂ ਊਰਜਾ ਲਈ ਕਰਦਾ ਹੈ |
• ਪਾਣੀ ਦੀ ਬੱਚਤ : ਇਹ ਗੋਹੇ ਅਤੇ ਪਿਸ਼ਾਬ ਰਾਹੀਂ ਸਰੀਰ ਵਿਚੋਂ ਬਹੁਤ ਘੱਟ ਪਾਣੀ ਬਾਹਰ ਕੱਢਦਾ ਹੈ, ਤਾਂ ਜੋ ਪਾਣੀ ਦੀ ਬੱਚਤ ਹੋ ਸਕੇ |
• ਲੰਬੀਆਂ ਲੱਤਾਂ : ਇਸ ਦੀਆਂ ਲੰਬੀਆਂ ਲੱਤਾਂ ਸਰੀਰ ਨੂੰ  ਗਰਮ ਰੇਤ ਤੋਂ ਦੂਰ (ਉੱਚਾ) ਰੱਖਣ ਵਿਚ ਮਦਦ ਕਰਦੀਆਂ ਹਨ |
-ਸ. ਸ. ਅਧਿਆਪਕਾ, ਸ.ਸ.ਸ. ਸਕੂਲ ਕਿਸ਼ਨ ਪੁਰਾ ਕਲਾਂ (ਮੋਗਾ) |
 

manpreetkpk1985@gmail.com

ਪਿਛਲੀ ਖ਼ਬਰ ਜਦੋਂ ਸਵੈ-ਹਾਜ਼ਰੀ ਦੀ ਪਹਿਲ ਬਣੀ ਪ੍ਰੇਰਨਾ ਅਗਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਅਸਤੀਫ਼ੇ ਲਈ ਦਬਾਅ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।