26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਜਦੋਂ ਸਵੈ-ਹਾਜ਼ਰੀ ਦੀ ਪਹਿਲ ਬਣੀ ਪ੍ਰੇਰਨਾ

ਜਦੋਂ ਸਵੈ-ਹਾਜ਼ਰੀ ਦੀ ਪਹਿਲ ਬਣੀ ਪ੍ਰੇਰਨਾ

ਅਜੀਤ ਡੈਸਕ 26-09-2026

ਕਲਾਸ ਵਿਚ ਹਾਜ਼ਰੀ ਲਗਾਉਣ ਦਾ ਇਹ ਅਨੋਖਾ ਅੰਦਾਜ਼ ਦੇਖ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓ | ਜਿਥੇ ਨਾ ਅਧਿਆਪਕਾ ਰਜਿਸਟਰ ਖੋਲ੍ਹਦੀ ਹੈ, ਨਾ ਰੋਲ ਨੰਬਰ ਬੋਲਦੀ ਹੈ ਅਤੇ ਨਾ ਹੀ ਬੱਚੇ ਕਲਾਸ ਵਿਚ ਦਾਖ਼ਲ ਹੁੰਦਿਆਂ ਹੀ ਆਪਣੀ ਸੀਟ ਵੱਲ ਦੌੜਦੇ ਹਨ | ਇਸ ਦੀ ਬਜਾਏ ਉਹ ਸਭ ਤੋਂ ਪਹਿਲਾਂ ਇਕ ਵਿਸ਼ੇਸ਼ ਹਾਜ਼ਰੀ ਬੋਰਡ ਅੱਗੇ ਪਹੁੰਚਦੇ ਹਨ ਅਤੇ ਆਪਣੀ ਮੌਜੂਦਗੀ ਖੁਦ ਦਰਜ ਕਰਦੇ ਹਨ | ਦਿੱਲੀ ਦੇ ਇਕ ਸਕੂਲ ਦੀ ਅਧਿਆਪਕਾ ਵਲੋਂ ਅਪਣਾਇਆ ਗਿਆ ਇਹ ਨਿਵੇਕਲਾ ਉਪਰਾਲਾ ਅੱਜ ਸਿੱਖਿਆ ਦੇ ਖੇਤਰ ਵਿਚ ਨਵੀਂ ਸੋਚ ਦੀ ਮਿਸਾਲ ਬਣਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਖੂਬ ਚਚਾ ਦਾ ਵਿਸ਼ਾ ਬਣਿਾ ਹੋਇਆ ਹੈ |

ਕਲਾਸ ਵਿਚ ਲੱਗੇ ਇਸ ਵਿਲੱਖਣ ਹਾਜ਼ਰੀ ਬੋਰਡ 'ਤੇ ਹਰੇਕ ਵਿਦਿਆਰਥੀ ਦੇ ਨਾਂਅ ਅਤੇ ਤਸਵੀਰ ਦੇ ਨਾਲ ਇਕ ਛੋਟੀ ਮਾਚਿਸ ਦੀ ਡੱਬੀ ਲਗਾਈ ਗਈ ਹੈ | ਡੱਬੀ ਦੇ ਅੰਦਰ ਅੰਗਰੇਜ਼ੀ ਦੇ ਦੋ ਅੱਖਰ 'P' (ਹਾਜ਼ਰ) ਅਤੇ  '1' (ਗ਼ੈਰ-ਹਾਜ਼ਰ) ਲਿਖੇ ਹੋਏ ਹਨ | ਜਿਵੇਂ ਹੀ ਵਿਦਿਆਰਥੀ ਸਕੂਲ ਪਹੁੰਚਦਾ ਹੈ, ਉਹ ਆਪਣੀ ਡੱਬੀ ਨੂੰ  ਹੌਲੀ ਜਿਹੀ ਅੱਗੇ ਖਿਸਕਾ ਦਿੰਦਾ ਹੈ | ਇਸ ਨਾਲ  'P'  ਦਿਖਾਈ ਦੇਣ ਲੱਗ ਜਾਂਦਾ ਹੈ ਅਤੇ ਉਸ ਦੀ ਹਾਜ਼ਰੀ ਆਪਣੇ-ਆਪ ਦਰਜ ਹੋ ਜਾਂਦੀ ਹੈ |
ਇਹ ਉਪਰਾਲਾ ਸਿਰਫ਼ ਹਾਜ਼ਰੀ ਲਗਾਉਣ ਦਾ ਸਾਧਨ ਨਹੀਂ, ਸਗੋਂ ਬੱਚਿਆਂ ਦੇ ਚਰਿੱਤਰ ਨਿਰਮਾਣ ਦਾ ਵੀ ਇਕ ਪ੍ਰਭਾਵਸ਼ਾਲੀ ਢੰਗ ਹੈ | ਇਸ ਰਾਹੀਂ ਉਨ੍ਹਾਂ ਵਿਚ ਜ਼ਿੰਮੇਵਾਰੀ, ਇਮਾਨਦਾਰੀ, ਅਨੁਸ਼ਾਸਨ ਅਤੇ ਸਵੈ-ਨਿਰਭਰਤਾ ਵਰਗੇ ਜੀਵਨ ਮੁੱਲਾਂ ਨੂੰ  ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਹਰ ਰੋਜ਼ ਆਪਣੀ ਹਾਜ਼ਰੀ ਖੁਦ ਦਰਜ ਕਰਨ ਦੀ ਆਦਤ ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਦੀ ਹੈ ਅਤੇ ਉਨ੍ਹਾਂ ਨੂੰ  ਆਪਣੇ ਫ਼ਰਜ਼ਾਂ ਪ੍ਰਤੀ ਹੋਰ ਜਵਾਬਦੇਹ ਬਣਾਉਂਦੀ ਹੈ |
ਸਿੱਖਿਆ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਕਲਾਸਰੂਮ ਵਿਚ ਅਜਿਹੀ ਰਚਨਾਤਮਿਕ ਅਤੇ ਨਵੀਨਤਾਕਾਰੀ ਪਹਿਲ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਹੀ ਕਾਰਨ ਹੈ ਕਿ ਇਹ ਸਧਾਰਨ ਪਰ ਬੇਹੱਦ ਪ੍ਰਭਾਵਸ਼ਾਲੀ ਵਿਚਾਰ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤ ਰਿਹਾ ਹੈ, ਸਗੋਂ ਇਹ ਸੰਦੇਸ਼ ਵੀ ਦੇ ਰਿਹਾ ਹੈ ਕਿ ਸਿੱਖਿਆ ਦਾ ਅਸਲ ਮਕਸਦ ਕੇਵਲ ਪਾਠ-ਪੁਸਤਕਾਂ ਦਾ ਗਿਆਨ ਦੇਣਾ ਨਹੀਂ, ਸਗੋਂ ਜ਼ਿੰਮੇਵਾਰ ਅਤੇ ਸਵੈ-ਨਿਰਭਰ ਨਾਗਰਿਕ ਤਿਆਰ ਕਰਨਾ ਵੀ ਹੈ |

-ਜਲੰਧਰ | ਮੋਬਾਈਲ : 90419-25181

ਪਿਛਲੀ ਖ਼ਬਰ ਤੁਸੀਂ ਵੀ ਜਾਣੋ ਅਗਲੀ ਖ਼ਬਰ ਰੇਗਿਸਤਾਨੀ ਜਹਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।