02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਿਹੜੇ ਲੋਕ

ਅਜੀਤ ਡੈਸਕ 03-05-2026

ਉਨ੍ਹਾਂ ਨੇ ਮੇਰੇ ਤੋਂ ਗੱਡੀ ਨੂੰ ਸੜਕ ਦੇ ਕਿਨਾਰੇ 'ਤੇ ਰੁਕਵਾਇਆ ਤੇ ਉੱਤਰ ਕੇ ਇਕ ਛੋਟੀ ਜਿਹੀ ਦੁਕਾਨ ਤੋਂ ਠੰਢੇ ਦੀਆਂ ਬੋਤਲਾਂ ਤੇ ਚਿਪਸ ਦੇ ਪੈਕੇਟ ਖਰੀਦ ਕੇ ਮੁੜ ਗੱਡੀ ਵਿਚ ਆ ਬੈਠੇ ਤੇ ਚਿਪਸ ਖਾਣ ਦੇ ਨਾਲ-ਨਾਲ ਠੰਢੇ ਦੀਆਂ ਘੁੱਟਾਂ ਭਰਨ ਲੱਗ ਪਏ | ਉਹ ਦੋਵੇਂ ਆਪਸ ਵਿਚ ਗੱਲਾਂ ਕਰਨ ਲੱਗੇ ਕਿ 'ਯਾਰ ਇਥੇ ਆਪਣੇ ਇੰਡੀਆ 'ਚ ਗੰਦ ਬਹੁਤ ਆ | ਥਾਂ-ਥਾਂ 'ਤੇ ਢੇਰਾਂ 'ਤੇ ਮੱਖੀਆਂ ਭਿਣਕਦੀਆਂ ਨੇ, ਗਾਵਾਂ ਰੂੜੀਆਂ ਫਰੋਲਦੀਆਂ ਫਿਰਦੀਆਂ, ਬਹੁਤ ਬੁਰਾ ਹਾਲ ਹੈ | ਸਮਝ ਨੀਂ ਆਉਂਦੀ ਆਪਣੇ ਲੋਕ ਕਿਉਂ ਸਾਰੇ ਭਾਰਤ ਨੂੰ ਹੀ ਡਸਟਬਿਨ ਸਮਝੀ ਬੈਠੇ ਨੇ, ਜਿਥੇ ਜੀਅ ਕਰਦਾ ਗੰਦ ਪਾ ਦਿੰਦੇ ਨੇ |' ਦੂਜੇ ਨੇ ਜਵਾਬ ਦਿੱਤਾ, 'ਹਾਂ ਯਾਰ ਬਸ ਅਕਲ ਹੀ ਨਹੀਂ ਲੋਕਾਂ ਨੂੰ |' ਮੈਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਉਹ ਭਲੇਮਾਣਸ ਤੇ ਸਫਾਈ-ਪਸੰਦ ਲੋਕ ਲੱਗੇ | ਥੋੜ੍ਹੀ ਅੱਗੇ ਜਾ ਕੇ ਉਨ੍ਹਾਂ ਫਿਰ ਗੱਡੀ ਰੁਕਵਾਈ ਤੇ ਤਾਕੀ ਖੋਲ੍ਹਦਿਆਂ ਹੇਠਾਂ ਉੱਤਰ ਕੇ ਉਨ੍ਹਾਂ ਆਪਣੀਆਂ ਖਾਲੀ ਕੀਤੀਆਂ ਬੋਤਲਾਂ ਤੇ ਚਿਪਸ ਦੇ ਖਾਲੀ ਪੈਕੇਟ ਵਗਾਹ ਕੇ ਪਰ੍ਹਾਂ ਮਾਰੇ ਤੇ ਮੈਨੂੰ ਇਸ਼ਾਰੇ ਨਾਲ ਸਮਝਾ ਕੇ ਸਾਹਮਣੇ ਢਾਬੇ 'ਤੇ ਚਾਹ ਪੀਣ ਲਈ ਅੱਗੇ ਤੁਰ ਪਏ | ਹੁਣ ਮੈਂ ਸੋਚ ਰਿਹਾ ਸੀ ਕਿ ਇਹ ਵਿਅਕਤੀ ਗੰਦ ਪਾਉਣ ਵਾਲੇ ਤੇ ਬੇਅਕਲ ਕਿਹੜੇ ਲੋਕਾਂ ਦੀ ਗੱਲ ਕਰ ਰਹੇ ਸਨ, ਹੋਰ ਦੂਜਿਆਂ ਦੀ ਜਾਂ ਖੁਦ ਆਪਣੀ ਵੀ |

-ਬੀ-29/1251/ਸੀ/392, ਈਸ਼ਰ ਨਗਰ, ਬਲਾਕ-ਸੀ, ਲੁਧਿਆਣਾ | ਮੋਬਾਈਲ : 99140-09160

ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ਮੋਗਾ ਨੇ ਸਿੱਖਿਆ ਦੇ ਖੇਤਰ 'ਚ ਅਹਿਮ ਪ੍ਰਾਪਤੀਆਂ ਹਾਸਿਲ ਕਰ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਤੀਰ ਤੁੱਕਾ-ਜਦੋਂ ਉਹ ਉਡੀਕਦਾ ਹੀ ਰਹਿ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।