13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨਿਸ਼ਾਨੇਬਾਜ਼ੀ ਵਿਸ਼ਵ ਕੱਪ ਨੀਰਜ ਤੇ ਐਸ਼ਵਰਿਆ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਤਗਮਿਆਂ ਤੋਂ ਖੁੰਝੇ

ਅਜੀਤ ਡੈਸਕ 27-07-2026

ਹਾਂਗਜ਼ੂ, 26 ਜੁਲਾਈ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਤੇ ਨੀਰਜ ਕੁਮਾਰ ਐਤਵਾਰ ਨੂੰ ਇੱਥੇ ਆਈ.ਐਸ.ਐਸ.ਐਫ. ਵਿਸ਼ਵ ਕੱਪ (ਰਾਈਫਲ, ਪਿਸਟਲ, ਸ਼ਾਟਗਨ) ’ਚ ਪੁਰਸ਼ਾਂ ਦੇ 50 ਮੀਟਰ ਰਾਈਫਲ 3-ਪੋਜੀਸ਼ਨ ਫਾਈਨਲ ’ਚ ਤਗਮੇ ਜਿੱਤਣ ’ਚ ਅਸਫਲ ਰਹੇ, ਜਿਸ ਨਾਲ ਦੇਸ਼ ਸਿਰਫ਼ ਇਕ ਚਾਂਦੀ ਦੇ ਤਗਮੇ ਨਾਲ ਸਟੈਂਡਿੰਗ ’ਚ 7ਵੇਂ ਸਥਾਨ ’ਤੇ ਰਿਹਾ। ਕਿਸਮਤ ਇੱਕ ਵਾਰ ਫਿਰ ਭਾਰਤੀ ਰਾਈਫਲ ਨਿਸ਼ਾਨੇਬਾਜ਼ਾਂ ਤੋਂ ਦੂਰ ਰਹੀ। ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਐਸ਼ਵਰਿਆ ਤੇ ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਨੀਰਜ ਦੋਵੇਂ ਅੱਠ-ਮੈਂਬਰੀ ਫਾਈਨਲ ’ਚ ਪਹੁੰਚੇ ਪਰ ਆਪਣੇ ਪ੍ਰਭਾਵਸ਼ਾਲੀ ਕੁਆਲੀਫਿਕੇਸ਼ਨ ਪ੍ਰਦਰਸ਼ਨ ਨੂੰ ਤਗਮਿਆਂ ’ਚ ਨਹੀਂ ਬਦਲ ਸਕੇ। ਐਸ਼ਵਰਿਆ 314.3 ਦੇ ਸਕੋਰ ਨਾਲ 6ਵੇਂ ਸਥਾਨ ‘ਤੇ ਰਿਹਾ, ਜਦੋਂ ਕਿ ਨੀਰਜ 303.4 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਰਿਹਾ। ਚੀਨ ਦੇ ਓਲੰਪਿਕ ਚੈਂਪੀਅਨ ਝਾਂਗ ਚਾਂਗਹੋਂਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 363 ਅੰਕਾਂ ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ। ਹੰਗਰੀ ਦੀ ਇਸਤਵਾਨ ਪੇਨੀ ਨੇ ਚਾਂਦੀ ਦਾ ਤਗਮਾ ਜਿੱਤਿਆ ਤੇ ਵਿਅਕਤੀਗਤ ਨਿਰਪੱਖ ਐਥਲੀਟ ਮਾਤਵੇਈ ਪੋਟਾਪੋਵ ਨੇ ਕਾਂਸੀ ਦਾ ਤਗਮਾ ਜਿੱਤਿਆ।

ਪਿਛਲੀ ਖ਼ਬਰ ਸਿਡਨੀ ’ਚ ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ, ਪੁਲਿਸ ਨੇ ਪ੍ਰੋਗਰਾਮ ਰੋਕਿਆ ਅਗਲੀ ਖ਼ਬਰ ਇਟਲੀ ’ਚ ਹੋਏ 2 ਸਿੱਖ ਆਗੂਆਂ ਦੇ ਕਤਲ ਦਾ ਮੁੱਖ ਦੋਸ਼ੀ ਇੰਗਲੈਂਡ ’ਚ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।