02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਉੱਘੇ ਫੁੱਟਬਾਲ ਖ਼ਿਡਾਰੀ ਫ੍ਰੈਂਕੋ ਬਰੇਸੀ ਦਾ ਦਿਹਾਂਤ 1982 ’ਚ ਜਿੱਤਿਆ ਸੀ ਫੀਫਾ ਵਿਸ਼ਵ ਕੱਪ

ਅਜੀਤ ਡੈਸਕ 01-08-2026
ਮਿਲਾਨ, 31 ਜੁਲਾਈ (ਏਜੰਸੀ)-ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿਚੋਂ ਇਕ, ਫ੍ਰੈਂਕੋ ਬਰੇਸੀ ਦਾ 66 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਸਾਬਕਾ ਇਤਾਲਵੀ ਫੁੱਟਬਾਲ ਕਪਤਾਨ ਬਰੇਸੀ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਫੁੱਟਬਾਲ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਅਧਿਆਵਾਂ ਵਿਚੋਂ ਇਕ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਕਲੱਬ, ਏਸੀ ਮਿਲਾਨ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ। ਕਲੱਬ ਨੇ ਕਿਹਾ ਕਿ ਫ੍ਰੈਂਕੋ ਬਰੇਸੀ ਸਿਰਫ਼ ਇਕ ਖਿਡਾਰੀ ਨਹੀਂ ਸੀ, ਸਗੋਂ ਏਸੀ ਮਿਲਾਨ ਦੀ ਪਛਾਣ, ਸੱਭਿਆਚਾਰ ਤੇ ਆਤਮਾ ਦਾ ਹਿੱਸਾ ਸੀ। ਬਰੇਸੀ 1982 ਦੇ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਇਟਲੀ ਟੀਮ ਦਾ ਹਿੱਸਾ ਸੀ।
ਪਿਛਲੀ ਖ਼ਬਰ ਦੇਸ਼-ਸੋਨਾ ਅਗਲੀ ਖ਼ਬਰ ਬਰਫ਼ ਦੇ ਤੋਦੇ ਡਿੱਗਣ ਕਾਰਨ ਮਸ਼ਹੂਰ ਨਿਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਸਮੇਤ 10 ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।