07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਿਸਕਾਨਸਿਨ ਦੀ ਵੱਡੀ ਮਸਜ਼ਿਦ ਦੇ ਮੁਖੀ ਨੂੰ ਰਿਹਾਅ ਕਰਨ ਦਾ ਆਦੇਸ਼

ਅਜੀਤ ਡੈਸਕ 22-06-2026

ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ)-ਇਕ ਸੰਘੀ ਜੱਜ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵਿਸਕਾਨਸਿਨ ਦੀ ਸਭ ਤੋਂ ਵੱਡੀ ਮਸਜਿਦ ਦੇ ਮੁਖੀ ਨੂੰ ਹਿਰਾਸਤ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਉਸ ਨੂੰ ਫਲਸਤੀਨੀ ਅਧਿਕਾਰਾਂ ਦੇ ਹੱਕ ਵਿਚ ਬੋਲਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕਾ ਦੇ ਸਥਾਈ ਵਾਸੀ ਸਲਾਹ ਸਰਸੌਰ ਨੂੰ 30 ਮਾਰਚ ਨੂੰ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਟਾਂ ਦੁਆਰਾ ਹਿਰਾਸਤ ‘ਚ ਲੈ ਲਿਆ ਗਿਆ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਦੇਸ਼ ਲਈ ਖ਼ਤਰਾ ਹੈ, ਪਰ ਸਰਸੌਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਨੂੰ ਅਸਲ ‘ਚ ਇਜ਼ਰਾਈਲ ਵਿਰੁੱਧ ਬੋਲਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਜ਼ਿਲਾ ਜੱਜ ਜੇਮਜ਼ ਪੈਟ੍ਰਿਕ ਹੈਨਲੋਨ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਆਈ.ਸੀ.ਈ. ਤੇ ਗ੍ਰਹਿ ਸੁਰੱਖਿਆ ਵਿਭਾਗ ਦੇ ਵਕੀਲਾਂ ਨੇ ਦੋਸ਼ਾਂ ਦੇ ਹੱਕ ਵਿਚ ਕਾਫ਼ੀ ਸਬੂਤ ਪ੍ਰਦਾਨ ਨਹੀਂ ਕੀਤੇ ਤੇ ਨਾ ਹੀ ਉਨਾਂ ਨੇ ਇਹ ਸਪੱਸ਼ਟ ਕੀਤਾ ਕਿ ਅਮਰੀਕਾ ‘ਚ ਤਿੰਨ ਦਹਾਕਿਆਂ ਤੋਂ ਵੱਧ ਕਾਨੂੰਨੀ ਨਿਵਾਸ ਤੋਂ ਬਾਅਦ ਸਰਸੌਰ ਨੂੰ ਅਚਾਨਕ ਖ਼ਤਰਾ ਕਿਉਂ ਮੰਨਿਆ ਗਿਆ ਹੈ। ਅਦਾਲਤ ਦੇ ਫੈਸਲੇ ਉਪਰੰਤ ਕੁਝ ਹੀ ਘੰਟਿਆਂ ਬਾਅਦ ਸਰਸੌਰ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਉਪਰੰਤ ਉਸ ਨੇ ਕਿਹਾ ਮੈਂ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ। 80 ਦਿਨਾਂ ਤੋਂ ਬਾਅਦ ਮੈਂ ਤਾਜ਼ੀ ਹਵਾ ਵਿਚ ਸਾਹ ਲੈ ਰਿਹਾ ਹਾਂ। ਉਸ ਨੇ ਕਿਹਾ ਕਿ ਉਹ ਫਲਸਤੀਨ ਤੇ ਮਨੁੱਖਤਾ ਦੇ ਹੱਕ ‘ਚ ਬੋਲਣਾ ਕਦੇ ਨਹੀਂ ਛੱਡੇਗਾ, ਭਾਵੇਂ ਮੈਂ ਕਿਤੇ ਵੀ ਹੋਵਾਂ।

ਪਿਛਲੀ ਖ਼ਬਰ ਵਿਕਟੋਰੀਆ ‘ਚ ਹੋਵੇਗਾ ਡਰੈਗਨ ਬੋਟ ਮਹਾਂਉਤਸਵ ਅਗਲੀ ਖ਼ਬਰ ਹਰਮਨਪ੍ਰੀਤ 200 ਅੰਤਰਰਾਸ਼ਟਰੀ ਟੀ-20 ਖੇਡਣ ਵਾਲੀ ਦੁਨੀਆ ਦੀ ਪਹਿਲੀ ਕਿ੍ਕਟਰ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।