07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਿਕਟੋਰੀਆ ‘ਚ ਹੋਵੇਗਾ ਡਰੈਗਨ ਬੋਟ ਮਹਾਂਉਤਸਵ

ਅਜੀਤ ਡੈਸਕ 22-06-2026

-ਸੈਂਕੜੇ ਖਿਡਾਰੀ ਅਤੇ ਹਜ਼ਾਰਾਂ ਦਰਸ਼ਕ ਲੈਣਗੇ ਹਿੱਸਾ
ਵੈਨਕੂਵਰ, 21 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਇਸ ਹਫ਼ਤੇ ਵਿਕਟੋਰੀਆ ਡਰੈਗਨ ਬੋਟ ਮਹਾਂਉਤਸਵ ਕਰਵਾਇਆ ਜਾਵੇਗਾ । ਦੋ ਦਿਨ ਚੱਲਣ ਵਾਲੇ ਇਸ ਸਮਾਗਮ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਸਮੇਤ ਅਮਰੀਕਾ ਤੋਂ ਵੀ ਟੀਮਾਂ ਹਿੱਸਾ ਲੈ ਰਹੀਆਂ ਹਨ। ਪ੍ਰਬੰਧਕਾਂ ਅਨੁਸਾਰ ਡਰੈਗਨ ਬੋਟ ਸਿਰਫ਼ ਮੁਕਾਬਲੇ ਦੀ ਖੇਡ ਨਹੀਂ, ਸਗੋਂ ਆਪਸੀ ਤਾਲਮੇਲ, ਭਰੋਸੇ ਅਤੇ ਟੀਮ ਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਮਾਗਮ ਦੌਰਾਨ ਵੱਖ-ਵੱਖ ਉਮਰ ਵਰਗਾਂ ਦੀਆਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸੰਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਸਥਾਨਕ ਖਾਣ-ਪੀਣ ਦੇ ਸਟਾਲ ਅਤੇ ਪਰਿਵਾਰਕ ਮਨੋਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਆਯੋਜਕਾਂ ਨੂੰ ਉਮੀਦ ਹੈ ਕਿ ਹਜ਼ਾਰਾਂ ਦਰਸ਼ਕ ਦੋਵਾਂ ਦਿਨਾਂ ਦੌਰਾਨ ਇਸ ਮਹਾਂਉਤਸਵ ਦਾ ਆਨੰਦ ਮਾਣਨ ਲਈ ਵਿਕਟੋਰੀਆ ਪਹੁੰਚਣਗੇ, ਜਿਸ ਨਾਲ ਸਥਾਨਕ ਸੈਰ-ਸਪਾਟਾ ਅਤੇ ਕਾਰੋਬਾਰ ਨੂੰ ਵੀ ਵੱਡਾ ਲਾਭ ਮਿਲੇਗਾ। ਡਰੈਗਨ ਬੋਟ ਮਹਾਂਉਤਸਵ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਗਰਮੀਆਂ ਦੇ ਖੇਡ ਸਮਾਗਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਹਰ ਸਾਲ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਪਿਛਲੀ ਖ਼ਬਰ ਸਿਡਨੀ ਵਿਖੇ ਇੰਟਰਨੈਸ਼ਨਲ ਯੂਥ ਹਾਕੀ ਕੱਪ ਦੀਆਂ ਤਿਆਰੀਆਂ ਮੁਕੰਮਲ, ਭਾਰਤ ਤੋਂ 35 ਦੇ ਕਰੀਬ ਖਿਡਾਰੀ ਪਹੁੰਚੇ ਅਗਲੀ ਖ਼ਬਰ ਵਿਸਕਾਨਸਿਨ ਦੀ ਵੱਡੀ ਮਸਜ਼ਿਦ ਦੇ ਮੁਖੀ ਨੂੰ ਰਿਹਾਅ ਕਰਨ ਦਾ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।