07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅਮਰੀਕਾ ਦੇ 250ਵੇਂ ਸਥਾਪਨਾ ਦਿਵਸ ‘ਤੇ ਪੋਪ ਲਿਓ ਦਾ ਸੰਦੇਸ਼: “ਪ੍ਰਵਾਸੀਆਂ ਨੇ ਹੀ ਅਮਰੀਕਾ ਨੂੰ ਮਹਾਨ ਬਣਾਇਆ, ਦਰਵਾਜ਼ੇ ਬੰਦ ਨਹੀਂ ਦਿਲ ਖੁੱਲ੍ਹੇ ਰੱਖੋ”

ਅਜੀਤ ਡੈਸਕ 06-07-2026

ਨਿਊਯਾਰਕ, 5 ਜੁਲਾਈ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੇ 250ਵੇਂ ਸਥਾਪਨਾ ਦਿਵਸ ਮੌਕੇ ਪਹਿਲੇ ਅਮਰੀਕੀ ਮੂਲ ਦੇ ਪੋਪ ਲਿਓ ਚੌਦਵੀਂ ਨੇ ਇੱਕ ਅਜਿਹਾ ਸੰਦੇਸ਼ ਦਿੱਤਾ, ਜਿਸ ਨੇ ਦੁਨੀਆ ਭਰ ਵਿੱਚ ਪ੍ਰਵਾਸ ਅਤੇ ਮਨੁੱਖੀ ਅਧਿਕਾਰਾਂ ਬਾਰੇ ਨਵੀਂ ਚਰਚਾ ਛੇੜ ਦਿੱਤੀ। ਫਿਲਾਡੈਲਫੀਆ ਦੇ ਨੈਸ਼ਨਲ ਕਾਂਸਟੀਚਿਊਸ਼ਨ ਸੈਂਟਰ ਵਿੱਚ ਲਿਬਰਟੀ ਮੈਡਲ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਦੀ 250 ਸਾਲਾਂ ਦੀ ਯਾਤਰਾ ਸਿਰਫ਼ ਆਜ਼ਾਦੀ ਦੀ ਕਹਾਣੀ ਨਹੀਂ, ਸਗੋਂ ਦੁਨੀਆ ਭਰ ਤੋਂ ਆਏ ਲੱਖਾਂ ਪ੍ਰਵਾਸੀਆਂ ਦੀ ਮਿਹਨਤ, ਕੁਰਬਾਨੀਆਂ ਅਤੇ ਸੁਪਨਿਆਂ ਦੀ ਵੀ ਕਹਾਣੀ ਹੈ। ਪੋਪ ਲਿਓ ਨੇ ਕਿਹਾ ਕਿ ਆਜ਼ਾਦੀ ਦੇ ਐਲਾਨ ਵਿੱਚ ਦਰਜ ਜੀਵਨ, ਆਜ਼ਾਦੀ ਅਤੇ ਖੁਸ਼ਹਾਲੀ ਦੀ ਭਾਲ ਦੇ ਸਿਧਾਂਤ ਅੱਜ ਵੀ ਉਤਨੇ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਉਸ ਵੇਲੇ ਦੁਨੀਆ ਲਈ ਉਮੀਦ ਦੀ ਕਿਰਨ ਬਣਿਆ ਜਦੋਂ ਉਸ ਨੇ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਉਸਾਰੀ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਅਸਲ ਮਹਾਨਤਾ ਉਸ ਦੀ ਆਰਥਿਕ ਜਾਂ ਫੌਜੀ ਤਾਕਤ ਨਾਲ ਨਹੀਂ, ਸਗੋਂ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਉਹ ਆਪਣੇ ਸਭ ਤੋਂ ਕਮਜ਼ੋਰ, ਲਾਚਾਰ ਅਤੇ ਬੇਸਹਾਰਾ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ। ਪ੍ਰਵਾਸੀਆਂ ਦਾ ਸਵਾਗਤ ਕਰਨਾ, ਉਨ੍ਹਾਂ ਦੀ ਸੁਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਇੱਜ਼ਤ ਨਾਲ ਜੀਣ ਦਾ ਮੌਕਾ ਦੇਣਾ ਮਨੁੱਖਤਾ ਦਾ ਫ਼ਰਜ਼ ਹੈ। ਲਿਬਰਟੀ ਮੈਡਲ ਸਮਾਰੋਹ ਤੋਂ ਬਾਅਦ ਪੋਪ ਲਿਓ ਇਟਲੀ ਦੇ ਲੈਂਪੇਡੂਸਾ ਟਾਪੂ ਪਹੁੰਚੇ, ਜੋ ਉੱਤਰੀ ਅਫ਼ਰੀਕਾ ਤੋਂ ਯੂਰਪ ਵੱਲ ਆਉਣ ਵਾਲੇ ਹਜ਼ਾਰਾਂ ਪ੍ਰਵਾਸੀਆਂ ਲਈ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਉੱਥੇ ਉਨ੍ਹਾਂ ਨੇ ਸਮੁੰਦਰ ਵਿੱਚ ਜਾਨਾਂ ਗੁਆਉਣ ਵਾਲੇ ਪ੍ਰਵਾਸੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਜੰਗ, ਹਿੰਸਾ, ਗਰੀਬੀ ਅਤੇ ਭੁੱਖ ਕਾਰਨ ਘਰ ਛੱਡਣ ਲਈ ਮਜਬੂਰ ਲੋਕਾਂ ਦੀ ਪੀੜਾ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਯੂਰਪੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਸਰਹੱਦਾਂ ਦੀ ਸੁਰੱਖਿਆ ਤੱਕ ਸੀਮਿਤ ਨਾ ਰਹਿਣ, ਸਗੋਂ ਪ੍ਰਵਾਸ ਸੰਕਟ ਦਾ ਮਨੁੱਖੀ ਅਤੇ ਲੰਬੇ ਸਮੇਂ ਵਾਲਾ ਹੱਲ ਲੱਭਣ।ਵਿੱਖ ਦੀ ਭਾਲ ਵਿੱਚ ਘਰ ਛੱਡਣ ਲਈ ਮਜਬੂਰ ਰਹਿਣਗੇ।

ਪਿਛਲੀ ਖ਼ਬਰ ਪੈਨਸਿਲਵੇਨੀਆ ਦੇ ਮਾਰਸ਼ ਕ੍ਰੀਕ ਸਟੇਟ ਪਾਰਕ ’ਚ ਤੂਫ਼ਾਨ ਦੌਰਾਨ ਹਾਦਸਾ, 2 ਦੀ ਜਾਨ ਬਚੀ, ਇੱਕ ਲਾਪਤਾ ਅਗਲੀ ਖ਼ਬਰ ਪੰਜਾਬ ਦੀ ਧੀ ਹਰਪ੍ਰੀਤ ਕੌਰ ਇਟਲੀ ਦੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।