07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਮੇਅਰ ਮਮਦਾਨੀ ਦਾ ਭਾਸ਼ਣ, ਆਈਸ ਅਤੇ ਅਮੀਰ ਵਰਗ ’ਤੇ ਤਿੱਖੇ ਨਿਸ਼ਾਨੇ

ਅਜੀਤ ਡੈਸਕ 06-07-2026

ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਦਿੱਤੇ ਆਪਣੇ ਭਾਸ਼ਣ ਵਿੱਚ ਇਮੀਗ੍ਰੇਸ਼ਨ, ਅਸਮਾਨਤਾ ਅਤੇ ਲੋਕਤੰਤਰ ਦੇ ਮੁੱਦਿਆਂ ਨੂੰ ਜ਼ੋਰ ਨਾਲ ਉਠਾਇਆ। ਸਿਟੀ ਹਾਲ ਵਿੱਚ ਦਿੱਤੇ ਇਸ ਸੰਬੋਧਨ ਦੌਰਾਨ ਉਨ੍ਹਾਂ ਦੇ ਨਾਲ ਹਾਲ ਹੀ ਵਿੱਚ ਅਮਰੀਕੀ ਨਾਗਰਿਕ ਬਣੇ 8 ਲੋਕ ਵੀ ਮੌਜੂਦ ਸਨ। ਮਮਦਾਨੀ ਨੇ ਸਟੈਚੂ ਆਫ਼ ਲਿਬਰਟੀ ਅਤੇ ਐਲਿਸ ਆਈਲੈਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਦੀ ਤਾਕਤ ਹਮੇਸ਼ਾ ਪਰਵਾਸੀਆਂ ਦੇ ਯੋਗਦਾਨ ਨਾਲ ਬਣੀ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਉਹ ਸ਼ਹਿਰ ਹੈ ਜਿੱਥੇ ਦੁਨੀਆ ਭਰ ਤੋਂ ਆਏ ਲੋਕਾਂ ਨੇ ਮਿਹਨਤ, ਸੰਘਰਸ਼ ਅਤੇ ਉਮੀਦ ਨਾਲ ਆਪਣਾ ਭਵਿੱਖ ਬਣਾਇਆ। ਭਾਸ਼ਣ ਦੌਰਾਨ ਮਮਦਾਨੀ ਨੇ ਆਈਸ ਏਜੰਟਾਂ ਦੀ ਕਾਰਵਾਈਆਂ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਪਰਵਾਸੀ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਮੀਰ ਵਰਗ ਅਤੇ ਵੱਡੀਆਂ ਕੰਪਨੀਆਂ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਦੇਸ਼ ਦੀ ਦੌਲਤ ਮਜ਼ਦੂਰਾਂ ਦੇ ਪਸੀਨੇ ਨਾਲ ਬਣੀ ਹੈ, ਪਰ ਇਸ ਦਾ ਵੱਡਾ ਹਿੱਸਾ ਕੁਝ ਗਿਣਤੀ ਦੇ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੋ ਗਿਆ ਹੈ। ਮਮਦਾਨੀ ਨੇ ਕਿਹਾ ਕਿ ਦੇਸ਼ਭਗਤੀ ਦਾ ਮਤਲਬ ਦੇਸ਼ ਦੀਆਂ ਕਮੀਆਂ ਨੂੰ ਛੁਪਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਠੀਕ ਕਰਨ ਲਈ ਆਵਾਜ਼ ਉਠਾਉਣਾ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, ਅਸਲ ਦੇਸ਼ਭਗਤੀ “ਰਾਈਚਸ ਡਿਸੈਂਟ” ਯਾਨੀ ਨਿਆਂ ਲਈ ਕੀਤੇ ਗਏ ਵਿਰੋਧ ਵਿੱਚ ਨਜ਼ਰ ਆਉਂਦੀ ਹੈ। ਆਪਣੇ ਭਾਸ਼ਣ ਦੇ ਅੰਤ ਵਿੱਚ ਮਮਦਾਨੀ ਨੇ ਕਿਹਾ ਕਿ ਅਮਰੀਕਾ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇੱਥੇ ਕੁਝ ਵੀ ਸਦਾ ਲਈ ਤੈਅ ਨਹੀਂ ਹੁੰਦਾ। ਹਰ ਪੀੜ੍ਹੀ ਨੂੰ ਇਸ ਦੇਸ਼ ਨੂੰ ਆਪਣੇ ਆਦਰਸ਼ਾਂ—ਜ਼ਿੰਦਗੀ, ਆਜ਼ਾਦੀ ਅਤੇ ਖੁਸ਼ੀ ਦੀ ਤਲਾਸ਼—ਦੇ ਹੋਰ ਨੇੜੇ ਲੈ ਜਾਣ ਦੀ ਤਾਕਤ ਮਿਲਦੀ ਹੈ।

 

ਪਿਛਲੀ ਖ਼ਬਰ ਪਰਿਵਾਰ ਨੇ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਦਾ ਧੰਨਵਾਦ ਕਰਦਿਆਂ ਪੁਲਿਸ ਮੁਲਾਜ਼ਮਾਂ ਲਈ ਹੋਰ ਸਖ਼ਤ ਸਜ਼ਾ ਦੀ ਕੀਤੀ ਮੰਗ ਅਗਲੀ ਖ਼ਬਰ ਅਮਰੀਕਾ ਵਿਚ ‘ਬਰਥ ਟੂਰਿਜ਼ਮ’ ਖ਼ਿਲਾਫ਼ ਅਮਰੀਕੀ ਨਿਆਂ ਵਿਭਾਗ ਦਾ ਸਖ਼ਤ ਰੁਖ, ਵੀਜ਼ਾ ਧੋਖਾਧੜੀ ਕਰਨ ਵਾਲਿਆਂ ’ਤੇ ਹੋਵੇਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।