16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

3400 ਤੋਂ ਜ਼ਿਆਦਾ ਵੱਖ-ਵੱਖ ਨਾਮੀ ਬਰਾਂਡਾਂ ਦੀਆਂ ਨਕਲੀ ਜੀਨਾਂ ਫੜੀਆਂ ਗਈਆਂ

ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਵੈਸਟ ਜ਼ਿਲ੍ਹੇ ਦੀ ਪੁਲਿਸ ਨੇ ਦਿੱਲੀ ਦੇ ਨਾਰਾਇਣਾ ਉਦਯੋਗਿਕ ਖੇਤਰ ਵਿਚ ਨਕਲੀ ਜੀਨਸ ਬਣਾਉਣ ਵਾਲਿਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ, ਜਿਸ ਵਿਚ ਲੇਵੀ, ਜ਼ਾਰਾ, ਕੈਲਵਿਨ ਕਲੇਟ ਅਤੇ ਟੌਮੀ ਆਦਿ ਕੰਪਨੀਆਂ ਦੀਆਂ 3400 ਤੋਂ ਜ਼ਿਆਦਾ ਨਕਲੀ ਬਰਾਂਡ ਵਾਲੀਆਂ ਜੀਨਸ ਫੜੀਆਂ ਗਈਆਂ ਹਨ ਅਤੇ ਨਾਲ ਹੀ ਹਜ਼ਾਰਾਂ ਨਕਲੀ ਲੇਬਲ/ਟੈਗ ਅਤੇ ਪੈਕਿੰਗ ਸਮੱਗਰੀ ਵੀ ਫੜੀ ਹੈ | ਇਸ ਦੇ ਨਾਲ ਹੀ ਨਕਲੀ ਬਰਾਂਡ ਵਾਲੇ ਕੱਪੜੇ ਬਣਾਉਣ ਵਾਲੀਆਂ ਕਈ ਸਿਲਾਈ ਮਸ਼ੀਨਾਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਟਰੇਡ ਮਾਰਕ ਐਕਟ ਅਤੇ ਕਾਪੀ ਰਾਇਟ ਅਧੀਨ ਮਾਮਲਾ ਦਰਜ ਕੀਤਾ ਹੈ |
ਪੁਲਿਸ ਨੂੰ ਨਕਲੀ ਬਰਾਂਡ ਦੇ ਕੱਪੜੇ ਤਿਆਰ ਕਰਨ ਦੀ ਸ਼ਿਕਾਇਤ ਮਿਲੀ ਸੀ, ਜਿਸ 'ਤੇ ਪੁਲਿਸ ਨੇ ਕਾਰਵਾਈ ਕੀਤੀ | ਬਿਪਨ ਸਰਦਾਨਾ, ਰਿਸ਼ਭ ਗਰਗ, ਨੀਰਜ਼ ਭਾਂਬਰੀ, ਰਵੀ ਪ੍ਰਕਾਸ਼ ਤੋਂ ਪੁਲਿਸ ਨੇ ਨਕਲੀ ਜੀਨਸ ਅਤੇ ਹੋਰ ਇਨ੍ਹਾਂ ਦੇ ਲਈ ਵਰਤਿਆ ਸਾਮਾਨ ਫੜਿਆ ਹੈ | ਫੜੇ ਗਏ ਇਹ ਲੋਕ ਜੀਨਸ ਤਿਆਰ ਕਰਨ ਦੇ ਲਈ ਆਪੋ-ਆਪਣਾ ਕੰਮ ਕਰਦੇ ਸਨ | ਹਰ ਵਿਅਕਤੀ ਦੀ ਡਿਊਟੀ ਵੀ ਤੈਅ ਕੀਤੀ ਹੋਈ ਸੀ | ਪੁਲਿਸ ਇਨ੍ਹਾਂ ਦੀ ਪੂਰੀ ਚੇਨ ਦੀ ਵੀ ਜਾਂਚ ਕਰ ਰਹੀ ਹੈ ਅਤੇ ਨਾਲ ਹੀ ਇਸ ਕੰਮ ਵਿਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਹਿਚਾਣ ਕਰਨ ਵਿਚ ਲੱਗੀ ਹੋਈ ਹੈ |
ਟਰੱਕ ਤੇ ਪਿਕਅੱਪ ਦੀ ਟੱਕਰ 'ਚ ਪਿਕਅੱਪ ਦੇ ਡਰਾਈਵਰ ਦੀ ਮੌਤ
ਨਵੀਂ ਦਿੱਲੀ, 15 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਗਰੇਟ ਨੋਇਡਾ-ਯਮਨਾ ਐਕਸਪ੍ਰੈਸ ਵੇ 'ਤੇ ਟਰੱਕ ਅਤੇ ਪਿਅਅੱਪ ਦੀ ਟੱਕਰ ਹੋਣ 'ਤੇ ਪਿਕਅੱਪ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਉਸ ਨੂੰ ਆਪਣੀ ਕੋਸ਼ਿਸ਼ ਦੇ ਨਾਲ ਹਸਪਤਾਲ ਪਹੁੰਚਾਇਆ ਪ੍ਰੰਤੂ ਡਾਕਟਰਾਂ ਨੇ ਚਾਲਕ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਡਰਾਈਵਰ ਦੀ ਪਹਿਚਾਣ ਅਲੀਗੜ੍ਹ ਦੇ ਥਾਣਾ ਦਿੱਲੀ ਗੇਟ ਅਧੀਨ ਨੰਦਨਵਨ ਰੋਡ ਨਿਵਾਸੀ ਰੋਹਿਤ ਦੇ ਤੌਰ 'ਤੇ ਹੋਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਹੋਰ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਲਾਲ ਕਿਲ੍ਹੇ ਦੇ ਪ੍ਰਵੇਸ਼ ਗੇਟ 'ਤੇ ਲੱਗਾ ਟਰਨਸਟਾਇਲ ਗੇਟ <br/> ਅਗਲੀ ਖ਼ਬਰ ਲੋਕ ਪਬਲਿਕ ਟਰਾਂਸਪੋਰਟ ਦੀ ਕਰ ਰਹੇ ਨੇ ਵਰਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।