ਜਲੰਧਰ, 1 ਮਾਰਚ (ਸ਼ਿਵ)-ਇਲੈਕਟ੍ਰਾਨਿਕਸ ਮਾਰਕੀਟ ਫਗਵਾੜਾ ਗੇਟ ਨਾਲ ਸੰਬੰਧਿਤ 13 ਮਾਰਕੀਟਾਂ ਹੋਲੀ ਦੇ ਤਿਉਹਾਰ ਕਰਕੇ 4 ਫਰਵਰੀ ਨੂੰ ਬੰਦ ਰਹਿਣਗੀਆਂ | ਇਹ ਜਾਣਕਾਰੀ ਅਲੱਗ-ਅਲੱਗ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਵਲੋਂ ਦਿੱਤੀ ਗਈ | ਇਨ੍ਹਾਂ 'ਚ ਬਲਜੀਤ ਸਿੰਘ ਆਹਲੂਵਾਲੀਆ, ਹਰਮਿੰਦਰਪਾਲ ਭਸੀਨ, ਭੁਪਿੰਦਰ ਲੱਕੀ, ਸੁਰਿੰਦਰ ਸਿੰਘ, ਨੀਟਾ ਮੁਰਗ਼ਾਈ, ਸੰਦੀਪ ਕੁਮਾਰ, ਰੋਕੀ ਮਨਚੰਦਾ, ਹਰਪ੍ਰੀਤ ਲਵਲੀ, ਸਰਬਜੀਤ ਅਨੰਦ, ਜਸਪਾਲ ਫਲੋਰਾ, ਬਲਬੀਰ ਸਿੰਘ, ਰਾਜ ਕੁਮਾਰ, ਅਰਵਿੰਦਰ ਮਦਾਨ, ਯੋਗੇਸ਼ ਕੁਮਾਰ, ਸਰਬਜੀਤ ਮੱਕੜ ਆਦਿ ਹਾਜ਼ਰ ਸਨ |