28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਨੀਤ ਧੀਰ ਤੇ ਨਿਤਿਨ ਕੋਹਲੀ ਦਾ ਸਨਮਾਨ <br/>

ਅਜੀਤ ਡੈਸਕ 19-05-2026
ਚੁਗਿੱਟੀ/ਜੰਡੂਸਿੰਘਾ, 18 ਮਈ (ਨਰਿੰਦਰ ਲਾਗੂ)-ਜਲੰਧਰ ਹਲਕਾ ਕੇਂਦਰੀ ਅਧੀਨ ਆਉਂਦੇ ਖੇਤਰ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਮੇਅਰ ਵਨੀਤ ਧੀਰ ਤੇ ਜਲੰਧਰ ਹਲਕਾ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਵਲੋਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਮਾਰੇ ਜਾ ਰਹੇ ਹੰਭਲੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਇਨ੍ਹਾਂ ਦੇ ਯਤਨਾਂ ਕਰ ਕੇ ਉਕਤ ਇਲਾਕੇ ਦੇ ਮੁੱਖ ਮਾਰਗ ਦਾ ਨਾਂਅ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ ਸੀ | ਇਸ ਮੌਕੇ ਕੌਂਸਲਰ ਮਨਮੋਹਨ ਸਿੰਘ ਤੇ ਰੌਬਿਨ ਲਵ ਸਮੇਤ ਕਈ ਹੋਰ ਸ਼ਖ਼ਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ | ਗੁਰਦੁਆਰੇ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਨੇ ਇਸ ਇਲਾਕੇ ਦੇ ਵਿਕਾਸ ਲਈ ਸ਼ਲਾਘਾਯੋਗ ਫ਼ੈਸਲੇ ਕੀਤੇ ਹਨ | ਇਸ ਮੌਕੇ ਸਕੱਤਰ ਇਕਬਾਲ ਸਿੰਘ, ਕਰਨਲ ਵਰਪਾਲ ਸਿੰਘ, ਗੁਰਨਾਮ ਸਿੰਘ ਸੈਣੀ, ਜਸਜੀਤ ਸਿੰਘ, ਤਰਲੋਚਨ ਸਿੰਘ ਬਿੱਟੂ, ਜੋਗਿੰਦਰ ਸਿੰਘ ਅਜੈਬ, ਹਰਜਿੰਦਰ ਸਿੰਘ ਖਹਿਰਾ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ ਵਾਲੀਆ, ਸਵਰਨ ਸਿੰਘ, ਪ੍ਰਦੀਪ ਸਿੰਘ, ਰਜਿੰਦਰ ਸਿੰਘ, ਐਨ.ਪੀ. ਸਿੰਘ, ਗੁਰਵਿੰਦਰਪਾਲ ਸਿੰਘ, ਗ੍ਰੰਥੀ ਭਾਈ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਿਸ ਧੰਮੀ ਨੇ ਵੈਨਕੂਵਰ ਵਿਚ ਉੱਚਾ ਕੀਤਾ ਨਕੋਦਰ ਦਾ ਨਾਂਅ <br/> ਅਗਲੀ ਖ਼ਬਰ ਸਮੂਹ ਸੰਗਤ 14 ਨੂੰ ਹੋਣ ਵਾਲੀ ਇਕੱਤਰਤਾ 'ਚ ਜ਼ਰੂਰ ਸ਼ਾਮਿਲ ਹੋਵੇ- ਜਥੇਦਾਰ ਗਾਬਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।