11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਏ.ਐਸ.ਆਈ. ਬਲਵੀਰ ਸਿੰਘ ਬੁੱਟਰ ਨੇ ਪੁਲਿਸ ਚੌਂਕੀ ਪਚਰੰਗਾ (ਲਾਹਦੜਾ) ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 06-07-2026

ਕਿਸ਼ਨਗੜ੍ਹ, 5 ਜੁਲਾਈ (ਹੁਸਨ ਲਾਲ)-ਏਐਸਆਈ ਬਲਵੀਰ ਸਿੰਘ ਬੁੱਟਰ ਨੇ ਪੁਲਿਸ ਚੌਂਕੀ ਪਚਰੰਗਾ (ਲਾਹਦੜਾ) ਦਾ ਬਤੌਰ ਇੰਚਾਰਜ ਅਹੁਦਾ ਸੰਭਾਲ ਲਿਆ ਹੈ। ਏਐਸਆਈ ਬਲਵੀਰ ਸਿੰਘ ਬੁੱਟਰ ਇਸ ਤੋਂ ਪਹਿਲਾਂ ਕਿਸ਼ਨਗੜ੍ਹ, ਅਲਾਵਲਪੁਰ ਤੇ ਹੋਰ ਵੱਖ ਵੱਖ ਚੌਕੀਆਂ ਵਿੱਚ ਬਤੌਰ ਇੰਚਾਰਜ ਅਤੇ ਵੱਖ-ਵੱਖ ਥਾਣਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਏਐਸਆਈ ਬਲਵੀਰ ਸਿੰਘ ਬੁੱਟਰ ਨੇ ਕਿਹਾ ਕਿ ਇਲਾਕੇ ਵਿਚ ਦੜੇ ਸੱਟੇ ਵਾਲੇ, ਨਸ਼ਾ ਸਮਗਲਰਾਂ, ਭੂੰਡ ਆਸ਼ਕਾਂ ਤੇ ਸਮਾਜ ਵਿਰੋਧੀ ਗਲਤ ਅਨਸਰਾਂ ਦੇ ਨਾਲ ਨਾਲ ਬੁਲਟ ਮੋਟਰਸਾਈਕਲਾਂ ’ਤੇ ਪਟਾਕੇ ਪਾਉਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਆਖਿਆ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰਾਂ ਵਚਨਬੱਧ ਤੇ ਯਤਨਸ਼ੀਲ ਹੈ ।
5ਹੁਸਨ ਲਾਲ02ਲੋਕਲ- ਪੁਲਿਸ ਚੌਂਕੀ ਪਚਰੰਗਾ (ਲਾਹਦੜਾ) ਦਾ ਚਾਰਜ ਸੰਭਾਲਣ ਮੌਕੇ ਗੱਲਬਾਤ ਕਰਦੇ ਹੋਏ ਏਐਸਆਈ ਬਲਵੀਰ ਸਿੰਘ ਬੁੱਟਰ । ਤਸਵੀਰ - ਹੁਸਨ ਲਾਲ

ਪਿਛਲੀ ਖ਼ਬਰ ਦਸੰਬਰ ਵਿਚ ਬਣ ਕੇ ਤਿਆਰ ਹੋ ਜਾਵੇਗਾ ਫੋਕਲ ਪੁਆਇੰਟ ਦਾ ਨਵਾਂ ਫਾਇਰ ਸਟੇਸ਼ਨ ਅਗਲੀ ਖ਼ਬਰ ਲੰਬਾ ਪਿੰਡ ਚੌਕ, ਪਠਾਨਕੋਟ ਬਾਈਪਾਸ , ਭਗਤ ਸਿੰਘ ਚੌਕ ਦਾ ਕੀਤਾ ਜਾਵੇਗਾ ਸੁੰਦਰੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।