04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਲੋਹੀਆਂ ਦੇ ਸਮੂਹ ਕੌਂਸਲਰ ‘ਸਫ਼ਾਈ ਸੇਵਕਾਂ’ ਨਾਲ ‘ਸਫ਼ਾਈ ਤੋਂ ਖੁਦਾਈ’ ਤੱਕ ਸਹਿਯੋਗ ਕਰਨ - ਮੀਤ ਪ੍ਰਧਾਨ ਟਿੱਡੂ

ਅਜੀਤ ਡੈਸਕ 15-07-2026
ਲੋਹੀਆਂ ਖਾਸ, 14 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਸਫਾਈ ’ਚ ਹੀ ਖੁਦਾਈ ਹੈ’ ਦੀਆਂ ਸਤਰਾਂ ਨੂੰ ਸਾਰਥਿਕ ਕਰਨ ਲਈ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਲੋਂ ਲਗਾਤਾਰ ਸ਼ਹਿਰ ਦੀ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ| ਉਹ ਜਿਥੇ ਆਪ ‘ਸਫਾਈ ਸੇਵਕਾਂ’ ਨਾਲ ਰਾਬਤਾ ਰੱਖਦੇ ਹੋਏ ਵਾਰਡਾਂ ’ਚ ਜਾ ਰਹੇ ਹਨ, ਉਥੇ ਉਨ੍ਹਾਂ ਸ਼ਹਿਰ ਦੇ ਹਰ ਕੌਂਸਲਰ ਨੂੰ ਅਪੀਲ ਵੀ ਕੀਤੀ ਹੈ ਕਿ ਸ਼ਹਿਰ ’ਚ ‘ਸਫਾਈ ਤੋਂ ਖੁਦਾਈ’ ਤੱਕ ਦੇ ਸਫਰ ਲਈ ਕੌਂਸਲਰ ਸਫਾਈ ਸੇਵਕਾਂ ਦੀ ਰੋਜਾਨਾ ਅਗਵਾਈ ਕਰਦੇ ਹੋਏ ਉਨ੍ਹਾਂ ਦਾ ਸਹਿਯੋਗ ਕਰਨ| ਉਨ੍ਹਾਂ ਸ਼ਹਿਰ ਦੇ ਦਸਮੇਸ਼ ਪਾਰਕ ਵਿੱਚ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਘਾਹ ਕੱਟਣ ਦੀ ਕੀਤੀ ਜਾ ਰਹੀ ਸੇਵਾ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸ਼ਹਿਰ ਨੂੰ ਸਾਫ ਅਤੇ ਸੁੰਦਰ ਬਣਾਈ ਰੱਖਣ ਲਈ ਹਰ ਸ਼ਹਿਰੀ ਦੇ ਸਹਿਯੋਗ ਦੀ ਲੋੜ ਹੈ| ਇਸੇ ਤਰ੍ਹਾਂ ਵਾਰਡ ਨੰ: 1 ਦੇ ਕੌਂਸਲਰ ਬੀਬੀ ਮਨਪ੍ਰੀਤ ਅਤੇ ਉਨ੍ਹਾਂ ਦੇ ਪਤੀ ਵਿਜੈ ਕੁਮਾਰ (ਕੌਂਸਲਰ ਆਗੂ) ਵੱਲੋਂ ਲਗਾਤਾਰ ਆਪਣੇ ਵਾਰਡ ਦੀ ਸਫਾਈ ਵੱਲ ਧਿਆਨ ਦਿੱਤਾ ਜਾ ਰਿਹਾ ਹੈ| ਗੁਰੂ ਨਾਨਕ ਕਲੋਨੀ ਦੀ ਗਲੀ ਨੰ: 3 ਵਿੱਚ ਕੌਂਸਲਰ ਆਗੂ ਵਿਜੈ ਕੁਮਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਜਿਥੇ ਗਲੀ ਵਿੱਚੋਂ ਘਾਹ ਪੁਟਵਾਇਆ ਹੈ, ਉਥੇ ਸਫਾਈ ਸੇਵਕ ਰਾਕੇਸ਼ ਕੁਮਾਰ ਦੀ ਮਦਦ ਨਾਲ ਕਿਨਾਰਿਆਂ ’ਤੇ ਘਾਹ ਵਾਲੀ ਸਪਰੇਅ ਕਰਵਾ ਕੇ ਘਾਹ ਨੂੰ ਜੜੋਂ ਖਤਮ ਕੀਤਾ ਗਿਆ ਹੈ| ਇਸ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਵੱਲੋਂ ਸਫਾਈ ਲਈ ਕੀਤੀ ਜਾ ਰਹੀ ਸਰਗਰਮੀ ਦਾ ਸ਼ਹਿਰ ਵਾਸੀਆਂ ਖੁਸ਼ੀ ਦੇ ਰੂਪ ਵਿੱਚ ਸੁਆਗਤ ਕੀਤਾ ਹੈ|
ਪਿਛਲੀ ਖ਼ਬਰ ਓਟ ਸੈਂਟਰ ਨੂੰ ਤਬਦੀਲ ਕਰਵਾਉਣ ਸੰਬੰਧੀ ਜਲਦ ਹੀ ਡੀ. ਸੀ. ਨਾਲ ਮੀਟਿੰਗ ਕਰਾਂਗੇ- ਆਹਲੂਵਾਲੀਆ ਅਗਲੀ ਖ਼ਬਰ ਓਵਰਟੇਕ ਕਰ ਰਹੀ ਕਾਰ ਨੂੰ ਬਚਾਉਂਦਿਆਂ ਐੱਲ.ਪੀ.ਜੀ ਗੈਸ ਨਾਲ ਭਰਿਆ ਟੈਂਕਰ ਪਲਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।