04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਓਟ ਸੈਂਟਰ ਨੂੰ ਤਬਦੀਲ ਕਰਵਾਉਣ ਸੰਬੰਧੀ ਜਲਦ ਹੀ ਡੀ. ਸੀ. ਨਾਲ ਮੀਟਿੰਗ ਕਰਾਂਗੇ- ਆਹਲੂਵਾਲੀਆ

ਅਜੀਤ ਡੈਸਕ 15-07-2026
ਸ਼ਾਹਕੋਟ, 14 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਸਰਕਾਰੀ ਹਸਪਤਾਲ ’ਚ ਬਣੇ ਓਟ ਸੈਂਟਰ ਵਿਚ ਨਸ਼ਾ ਛੱਡਣ ਦੀ ਦਵਾਈ ਲੈਣ ਆਉਂਦੇ ਨੌਜਵਾਨਾਂ ਵਲੋਂ ਸ਼ਰੇਆਮ ਹਸਪਤਾਲ ਬਾਹਰ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਸੰਬੰਧੀ ਬੀਤੇ ਦਿਨੀਂ ‘ਅਜੀਤ’ ਵਿਚ ਇਕ ਵਿਸ਼ੇਸ਼ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਵਿਸ਼ੇਸ਼ ਸਟੋਰੀ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਨਸ਼ਾ ਮੁਕਤੀ ਮੋਰਚੇ ਦੇ ਹਲਕਾ ਸ਼ਾਹਕੋਟ ਦੇ ਕੋਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ ਵਲੋਂ ‘ਆਪ’ ਆਗੂਆਂ ਨੂੰ ਲੈ ਕੇ ਓਟ ਸੈਂਟਰ ਨੂੰ ਤਬਦੀਲ ਕਰਵਾਉਣ ਸੰਬੰਧੀ ਸ਼ਾਹਕੋਟ ਦੇ ਐੱਸ.ਐੱਮ.ਓ ਡਾ: ਦੀਪਕ ਚੰਦਰ ਨਾਲ ਮਲਾਕਾਤ ਕੀਤੀ ਗਈ। ਐੱਸ.ਐੱਮ.ਓ ਵਲੋਂ ਆਹਲੂਵਾਲੀਆ ਨੂੰ ਹਸਪਤਾਲ ਵਿਚ ਚੱਲ ਰਹੇ ਓਟ ਸੈਂਟਰ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ। ਆਹਲੂਵਾਲੀਆ ਨੇ ਕਿਹਾ ਕਿ ਓਟ ਸੈਂਟਰ ’ਚ ਦਵਾਈ ਲੈਣ ਤੋਂ ਬਾਅਦ ਹਸਪਤਾਲ ਦੇ ਬਾਹਰ ਲੱਗੀ ਰਹਿੰਦੀ ਨੌਜਵਾਨਾਂ ਦੀ ਭੀੜ ਕਾਰਨ ਰਾਹਗੀਰਾਂ ਤੇ ਐਂਬੂਲੈਂਸਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਵਿਚ ਇਲਾਜ ਕਰਵਾਉਣ ਆਉਣ ਵਾਲੀਆਂ ਮਹਿਲਾਵਾਂ ਤੇ ਸਿਖਲਾਈ ਲੈਣ ਆਉਂਦੀਆਂ ਕਾਲਜ ਦੀਆਂ ਵਿਦਿਆਰਥਣਾਂ ਨਸ਼ੇੜੀਆਂ ਦੀ ਇਸ ਭੀੜ ਕਾਰਨ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸ਼ਾਹਕੋਟ ਦੇ ਨਾਗਰਿਕਾਂ ਲਈ ਬਹੁਤ ਗੰਭੀਰ ਹੈ ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਰੋਸਾ ਦਿਵਾਇਆ ਕਿ ਨਸ਼ਾ ਮੁਕਤੀ ਮੋਰਚੇ ਦੀ ਟੀਮ ਇਸ ਮਾਮਲੇ ਨੂੰ ਲੈ ਕੇ ਬਹੁਤ ਜਲਦ ਡਿਪਟੀ ਕਮਿਸ਼ਨਰ ਜਲੰਧਰ ਅਤੇ ਸਿਵਲ ਸਰਜਨ ਜਲੰਧਰ ਨਾਲ ਇਕ ਮੀਟਿੰਗ ਕਰੇਗੀ। ਉਨ੍ਹਾਂ ਦਾ ਮੁੱਖ ਟੀਚਾ ਓਟ ਸੈਂਟਰ ਨੂੰ ਸ਼ਹਿਰ ਦੀ ਆਬਾਦੀ ਵਾਲੇ ਖੇਤਰ ’ਚੋਂ ਤਬਦੀਲ ਕਰਵਾਉਣਾ ਹੈ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਵਪਾਰੀ ਕਮਿਸ਼ਨ ਦੇ ਮੈਂਬਰ ਕੁਲਦੀਪ ਸਿੰਘ ਦੀਦ, ਬਲਾਕ ਕੋਆਰਡੀਨੇਟਰ ਬਲਜਿੰਦਰ ਸਿੰਘ ਖਿੰਡਾ, ਡਾ: ਧੀਰਜ, ਫ਼ਾਰਮੇਸੀ ਅਫਸਰ ਰੂਬੀ ਸਚਦੇਵਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਨਾਲ ਹੋਇਆ ਸੰਪਨ ਅਗਲੀ ਖ਼ਬਰ ਲੋਹੀਆਂ ਦੇ ਸਮੂਹ ਕੌਂਸਲਰ ‘ਸਫ਼ਾਈ ਸੇਵਕਾਂ’ ਨਾਲ ‘ਸਫ਼ਾਈ ਤੋਂ ਖੁਦਾਈ’ ਤੱਕ ਸਹਿਯੋਗ ਕਰਨ - ਮੀਤ ਪ੍ਰਧਾਨ ਟਿੱਡੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।