04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਨਾਲ ਹੋਇਆ ਸੰਪਨ

ਅਜੀਤ ਡੈਸਕ 15-07-2026
ਕਰਤਾਰਪੁਰ, 14 ਜੁਲਾਈ (ਜਨਕ ਰਾਜ ਗਿੱਲ) - ਸਥਾਨ ਕਿਸ਼ਨਗੜ੍ਹ ਰੋਡ ਸਥਿਤ ਡੇਰਾ ਬਾਬਾ ਖੜਕਦਾਸ ਜੀ ਦਾ ਸਾਲਾਨਾ ਜੋੜ ਮੇਲਾ ਯਾਦਗਾਰੀ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ ।ਮੇਲੇ ਦੇ ਚਲਦਿਆਂ ਸਵੇਰੇ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਪੋਸ਼ੀ ਅਤੇ ਝੰਡੇ ਦੀ ਰਸਮ ਗੱਦੀ ਨਸ਼ੀਨ ਸੰਤ ਬਾਬਾ ਸੋਨਾ ਦਾਸ,ਬਾਬਾ ਰਘਬੀਰ ਦਾਸ,ਬਾਬਾ ਸੁਖਦੇਵ ਰਾਜ,ਬਾਬਾ ਸਵੈਮ ਦਾਸ,ਬਾਬਾ ਰਾਮ ਪ੍ਰਕਾਸ਼ ਦੀ ਦੇਖਰੇਖ ਹੇਠ ਸੰਗਤਾਂ ਵੱਲੋਂ ਅਦਾ ਕੀਤੀ ਗਈ ਅਤੇ ਬਾਬਾ ਖੜਕ ਦਾਸ ਜੀ ਦੇ ਸੇਵਕ ਸੁਆਮੀ ਈਸ਼ਰ ਦਾਸ ਡੇਰਾ ਆਨੰਦਗੜ੍ਹ ਹੁਸ਼ਿਆਰਪੁਰ ਵਾਲਿਆਂ ਵਲੋਂ ਰਚਿਤ ਬਾਣੀ “ਆਦਿ ਪ੍ਰਕਾਸ਼” ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਸਰਬੱਤ ਭਲੇ ਦੀ ਅਰਦਾਸ ਗੁਰੂ ਚਰਨਾਂ ’ਚ ਕਰਨ ਉਪਰੰਤ ਖੁੱਲੇ ਪੰਡਾਲ ‘ਚ ਸਜਾਈ ਗਈ ਸੂਫੀ ਮਹਿਫਿਲ ’ਚ ਪ੍ਰਸਿੱਧ ਕਵਾਲ ਅਤੇ ਗਾਇਕ ਕਲਾਕਾਰਾਂ ਵੱਲੋਂ ਸੂਫੀਆਨਾ ਗਾਇਕੀ ਰਾਹੀਂ ਦਾਤਾ ਜੀ ਦੇ ਦਰਬਾਰ ’ਤੇ ਹਾਜ਼ਰੀ ਲਵਾਈ ਗਈ ਅਤੇ ਮੇਲੇ ਨੂੰ ਯਾਦਗਾਰੀ ਬਣਾਇਆ। ਇਸ ਵਿਸ਼ੇਸ਼ ਮੌਕੇ ਕਾਂਗਰਸ ਹਲਕਾ ਇੰਚਾਰਜ ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ ਸਮੇਤ ਕੌਂਸਲਰ ਡਿੰਪਲ ਕਪੂਰ, ਤੇ ਅਰਵਿੰਦ ਢੰਡਾ ਜ਼ਿਲ੍ਹਾ ਚੇਅਰਮੈਨ ਐੱਸ.ਸੀ ਵਿੰਗ ਜਲੰਧਰ,ਹੀਰਾ ਲਾਲ ਖੋਸਲਾ ਉਪ ਵਾਇਸ ਚੇਅਰਮੈਨ ਐਸਸੀ ਵਿੰਗ ਜਲੰਧਰ ਦਿਹਾਤੀ),ਸਾਬਕਾ ਕੌਂਸਲਰ ਬਾਲ ਮੁਕੰਦ ਬਾਲੀ,ਗੋਪਾਲ ਸੂਧ, ਮਨੋਜ ਕੁਮਾਰ ਫੌਜੀ,ਰਾਜੀਵ ਢੰਡਾ, ਪੱਪੂ ਜੰਗ,ਅੰਜੂ ਵਸ਼ਿਸ਼ਟ,ਸਰਬਜੀਤ ਬਾਵਾ ਦਰਸ਼ਨ ਲਾਲ ਕੈਲੇ, ਸੁਰਿੰਦਰ ਕੁਮਾਰ ਸ਼ਿੰਦੀ , ਜਗਦੀਸ਼ ਲਾਲ ਭੱਟੀ,ਕਰਨ ਮਹਿਮੀ,ਸੁਨੀਲ ਕੁਮਾਰ, ਰਾਹੁਲ, ਵਿੱਕੀ, ਕੁਨਾਲ, ਸ਼ਰਨਜੀਤ ਸਿੰਘ ਬਿੱਟੂ,ਯਸ਼ਪਾਲ ਕਾਲਾ,ਬੌਬੀ ਸਯੁਕੀ ਆਦਿ ਵਲੋਂ ਦਾਤਾ ਜੀ ਦੇ ਦਰਬਾਰ ਤੇ ਹਾਜਰੀ ਭਰ ਮੱਥਾ ਟੇਕਿਆ ਅਤੇ ਸੰਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਯੂ.ਏ.ਈ. ਦੇ ਤੇਲ ਟੈਂਕਰਾਂ ’ਤੇ ਈਰਾਨ ਵਲੋਂ ਮਿਜ਼ਾਈਲ ਹਮਲੇ-ਇਕ ਭਾਰਤੀ ਦੀ ਮੌਤ ਅਗਲੀ ਖ਼ਬਰ ਓਟ ਸੈਂਟਰ ਨੂੰ ਤਬਦੀਲ ਕਰਵਾਉਣ ਸੰਬੰਧੀ ਜਲਦ ਹੀ ਡੀ. ਸੀ. ਨਾਲ ਮੀਟਿੰਗ ਕਰਾਂਗੇ- ਆਹਲੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।